ਪਟਿਆਲਾ ਸੀਟ ਤੋਂ ਕੈਪਟਨ ਨੂੰ ਹਰਾਉਣ ਲਈ ਬਾਦਲ ਦਲ ਤੇ ‘ਆਪ’ ਸਰਗਰਮ

ਪਟਿਆਲਾ ਵਿੱਚੋਂ ਅਮਰਿੰਦਰ ਦੀ ਗੈਰਹਾਜ਼ਰੀ ਦਾ ਉਠਾਉਣਗੇ ਫ਼ਾਇਦਾ; ਕਾਂਗਰਸ ਵਿੱਚ ਵੀ ਬਗ਼ਾਵਤ

ਪਟਿਆਲਾ ਸੀਟ ਤੋਂ ਕੈਪਟਨ ਨੂੰ ਹਰਾਉਣ ਲਈ ਬਾਦਲ ਦਲ ਤੇ ‘ਆਪ’ ਸਰਗਰਮ

ਕੈਪਟਨ ਅਮਰਿੰਦਰ ਸਿੰਘ, ਹਰਪਾਲ ਜੁਨੇਜਾ, ਪ੍ਰੋ. ਸੁਮੇਰ, ਕੁੰਦਨ ਗੋਗੀਆ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 24 ਅਕਤੂਬਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ‘ਪਾਵਰਲੈੱਸ’ ਹੋਣ ਕਰਕੇ ਉਨ੍ਹਾਂ ਦੀ ਜੱਦੀ ਵਿਧਾਨ ਸਭਾ ਸੀਟ ਪਟਿਆਲਾ ਸ਼ਹਿਰੀ ’ਤੇ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ‘ਆਪ’ ਵੱਲੋਂ ਅੱਖਾਂ ਟਿਕਾ ਲਈਆਂ ਗਈਆਂ ਹਨ ਤੇ ਸਰਗਰਮੀਆਂ ਵੀ ਵਧਾ ਦਿੱਤੀਆਂ ਹਨ। 2022 ਵਿੱਚ ਉਸ ਦੇ ਪਾਰਟੀ ਅੰਦਰਲੇ ਵਿਰੋਧੀ ਵੀ ਉਨ੍ਹਾਂ ਦੀ ਹਾਰ ਦੇਖਣਾ ਚਾਹੁੰਦੇ ਹਨ। ਸਾਢੇ ਚਾਰ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਅੱਖਾਂ ਫੇਰੀਆਂ ਸਨ ਤਾਂ ਹੁਣ ਪਟਿਆਲਵੀ ਵੀ ਉਨ੍ਹਾਂ ਤੋਂ ਅੱਖਾਂ ਪਰ੍ਹਾਂ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰੀ ਕੈਪਟਨ ਅਮਰਿੰਦਰ ਸਿੰਘ ਦੀ ਜੱਦੀ ਤੇ ਪੱਕੀ ਸੀਟ ਹੈ, ਇਸ ’ਤੇ ਅਮਰਿੰਦਰ ਨੂੰ ਪੱਕਾ ਵਿਸ਼ਵਾਸ ਰਿਹਾ ਹੈ ਕਿ ਭਾਵੇਂ ਉਹ ਇਸ ਸੀਟ ’ਤੇ ਪ੍ਰਚਾਰ ਵੀ ਨਾ ਕਰਨ ਤਾਂ ਵੀ ਉਨ੍ਹਾਂ ਨੂੰ ਪਟਿਆਲਾ ਵਾਸੀ ਜਿਤਾ ਦਿੰਦੇ ਹਨ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਅਮਰਿੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਵੀ ਹੁੰਦੇ ਸਨ, ਪਰ ਇਸ ਵਾਰ ਮਾਮਲਾ ਥੋੜ੍ਹਾ ਗੜਬੜ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਤੇ ਪ੍ਰਧਾਨ ਹਰਪਾਲ ਜੁਨੇਜਾ ਕਹਿੰਦੇ ਹਨ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਪਟਿਆਲਾ ਵਾਸੀ ਮੌਕਾ ਦੇਣਗੇ, ਉਹ ਜਿੱਥੇ ਵੀ ਜਾ ਰਹੇ ਹਨ ਉਨ੍ਹਾਂ ਨੂੰ ਕਾਫ਼ੀ ਮਾਨ ਸਨਮਾਨ ਮਿਲ ਰਿਹਾ ਹੈ, ਪਟਿਆਲਾ ਦੇ ਲੋਕ ਮੋਤੀ ਮਹਿਲ ਤੋਂ ਅੱਕੇ ਪਏ ਸਨ ਕਿਉਂਕਿ ਪਟਿਆਲਾ ਦਾ ਸਾਢੇ ਚਾਰ ਸਾਲਾਂ ਵਿੱਚ ਕੋਈ ਵੀ ਕੰਮ ਨਹੀਂ ਹੋਇਆ, ਜੋ ਐਲਾਨ ਹੋਏ ਹਨ ਉਹ ਮਹਿਜ਼ ਐਲਾਨ ਹੀ ਰਹਿ ਗਏ, ਉਨ੍ਹਾਂ ਐਲਾਨਾਂ ਅਨੁਸਾਰ ਜੇਕਰ ਕੋਈ ਕੰਮ ਸ਼ੁਰੂ ਵੀ ਹੋਇਆ ਹੈ ਤਾਂ ਉਹ ਵੀ ਅੱਧਵਾਟੇ ਹੀ ਪਿਆ ਹੈ ਜਿਵੇਂ ਪਟਿਆਲਾ ਦੀ ਨਦੀ ਦਾ ਪ੍ਰਾਜੈਕਟ ਅਧੂਰਾ ਹੀ ਹੈ। ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਅਮਰਿੰਦਰ ਨੂੰ ਸਬਕ ਸਿਖਾਉਣਗੇ।

ਆਮ ਆਦਮੀ ਪਾਰਟੀ ਦੇ ਇਸ ਸੀਟ ਤੋਂ ਦਾਅਵੇਦਾਰ ਕੁੰਦਨ ਗੋਗੀਆ ਤੇ ਪ੍ਰੋ. ਸੁਮੇਰ ਕਹਿੰਦੇ ਹਨ ਕਿ ਗੱਲ ਸਾਫ਼ ਹੋ ਗਈ ਹੈ ਕਿ ਪਟਿਆਲਾ ਸ਼ਹਿਰੀ ਦੇ ਵਸਨੀਕ ਹੁਣ ਅਮਰਿੰਦਰ ਨੂੰ ਅੱਖਾਂ ਮੀਟ ਦੇ ਵੋਟਾਂ ਨਹੀਂ ਪਾਉਣਗੇ। ‘ਆਪ’ ਨੂੰ ਲੋਕ ਪੰਜਾਬ ਦੀ ਸੱਤਾ ਤੇ ਕਾਬਜ਼ ਦੇਖਣਾ ਚਾਹੁੰਦੇ ਹਨ, ਲਿਹਾਜ਼ਾ ਇਸ ਵਾਰ ਪਟਿਆਲਾ ਵਾਸੀ ‘ਆਪ’ ਨੂੰ ਹੀ ਪਟਿਆਲਾ ਦੇ ਵਿਕਾਸ ਦੀ ਚਾਬੀ ਸੌਂਪਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਵਿਚ ਵੋਟ ਬਹੁਤ ਘੱਟ ਹੈ, ਸ਼ਹਿਰੀ ਖੇਤਰ ਵਿਚ ਭਾਜਪਾ ਦਾ ਕਾਫ਼ੀ ਬੋਲਬਾਲਾ ਹੈ, ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪੈਣ ਵਾਲੀ ਵੋਟ ਹੁਣ ਨਹੀਂ ਰਹੀ। ਸ਼ਹਿਰੀ ਖੇਤਰ ਵਿਚ ਭਾਜਪਾ ਆਪਣੇ ਬਲਬੂਤੇ ’ਤੇ ਕਾਫ਼ੀ ਕਾਫ਼ੀ ਵੋਟ ਲੈ ਜਾਵੇਗੀ ਜਿਸ ਕਰਕੇ ‘ਆਪ’ ਦੀ ਜਿੱਤ ਪੱਕੀ ਹੈ।

ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਚੁਣੌਤੀ ਉਸ ਦੀ ਪਾਰਟੀ ਅੰਦਰੋਂ ਵੀ ਮਿਲ ਰਹੀ ਹੈ, ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਬਣਾਏ ਗਏ ਸ੍ਰੀ ਮਹਿੰਦਰੂ ਦੇ ਕੱਟੜ ਕਾਂਗਰਸੀ ਬੇਟੇ ਪ੍ਰੋ. ਪੰਕਜ ਮਹਿੰਦਰੂ ਵੀ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਤੇ ਉਹ ਸ਼ਹਿਰ ਵਿਚ ਮੀਟਿੰਗਾਂ ਵੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਮੁੱਖ ਮੰਤਰੀ ਬਣਨ ਤੋਂ ਬਾਅਦ ਪਟਿਆਲਾ ਵਿਚ ਆਏ ਹੀ ਨਹੀਂ ਹਨ, ਲੋਕਾਂ ਵਿਚ ਬਹੁਤ ਪ੍ਰੇਸ਼ਾਨੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 99,974 ਹੋਈ

ਸ਼ਹਿਰ

View All