DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Bad condition of sub-Center: ਸਬ-ਸੈਂਟਰ ਦੇਵੀਗੜ੍ਹ ’ਚ ਬੈਠਣਾ ਨਹੀਂ ਖ਼ਤਰੇ ਤੋਂ ਖਾਲੀ

ਇਮਾਰਤ ਦੀ ਮੁਰੰਮਤ, ਸਫ਼ਾਈ ਅਤੇ ਸਟਾਫ ਦੀ ਭਰਤੀ ਵੱਲ ਧਿਆਨ ਦੇਣ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਸਬ-ਸੈਂਟਰ ਦੇਵੀਗੜ੍ਹ ਦੀ ਖਸਤਾ ਹਾਲ ਬਾਰੇ ਦੱਸਦੇ ਹੋਏ ਗੌਰਵ ਸੰਧੂ।
Advertisement

ਸਬ-ਸੈਂਟਰ ਦੇਵੀਗੜ੍ਹ ਦੀ ਇਮਾਰਤ ਵਿੱਚ ਡਾਕਟਰਾਂ ਅਤੇ ਮਰੀਜ਼ਾਂ ਦਾ ਬੈਠਣਾ ਖਤਰੇ ਤੋਂ ਖਾਲੀ ਨਹੀਂ ਹੈ। ਜ਼ਮੀਨੀ ਹਕੀਕਤ ਜਾਣਨ ਲਈ ਕੀਤੇ ਦੌਰੇ ਦੌਰਾਨ ਜੋ ਹਾਲਾਤ ਸਾਹਮਣੇ ਆਏ, ਉਹ ਸਰਕਾਰ ਦੇ ਸਿਹਤ ਸੇਵਾਵਾਂ ਸਬੰਧੀ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਸਬ-ਸੈਂਟਰ ਦੇਵੀਗੜ੍ਹ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਰੋੜਾਂ ਰੁਪਏ ਖ਼ਰਚ ਕੇ ਇਸ਼ਤਿਹਾਰਾਂ ਰਾਹੀਂ ਸਿਹਤ ਕ੍ਰਾਂਤੀ ਦਾ ਢੰਡੋਰਾ ਪਿੱਟ ਰਹੀ ਹੈ, ਪਰ ਦੂਜੇ ਪਾਸੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਵਾਲੇ ਕੇਂਦਰ ਖਸਤਾ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਸਬ-ਸੈਂਟਰ ਦੇਵੀਗੜ੍ਹ ਦੀਆਂ ਦੀਵਾਰਾਂ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਪਈਆਂ ਹਨ। ਛੱਤਾਂ ਤੋਂ ਸੀਮਿੰਟ ਝੜ ਰਿਹਾ ਹੈ। ਮਰੀਜ਼ਾਂ ਦੇ ਬੈਠਣ ਲਈ ਨਾ ਤਾਂ ਢੁੱਕਵੀਆਂ ਕੁਰਸੀਆਂ ਹਨ ਅਤੇ ਨਾ ਹੀ ਪੱਖਿਆਂ ਦਾ ਠੀਕ ਪ੍ਰਬੰਧ ਹੈ।

ਉਨ੍ਹਾਂ ਕਿਹਾ ਕਿ ਪਖਾਨਿਆਂ ਦੀ ਹਾਲਤ ਇੰਨੀ ਮਾੜੀ ਹੈ ਕਿ ਔਰਤਾਂ ਅਤੇ ਬੱਚਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਟੁੱਟੀਆਂ ਖਿੜਕੀਆਂ ਅਤੇ ਉੱਖੜੇ ਫਰਸ਼ ਬੁਨਿਆਦੀ ਢਾਂਚੇ ਦੀ ਅਣਗਹਿਲੀ ਦੀ ਕਹਾਣੀ ਆਪਣੇ ਆਪ ਬਿਆਨ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਬ-ਸੈਂਟਰਾਂ ਦੀ ਮੁਰੰਮਤ, ਸਾਫ਼-ਸਫ਼ਾਈ ਅਤੇ ਸਟਾਫ ਦੀ ਭਰਤੀ ਵੱਲ ਧਿਆਨ ਦਿੱਤਾ ਜਾਵੇ।

Advertisement

ਇਮਾਰਤ ਦੀ ਮੁਰੰਮਤ ਲਈ ਉੱਚ ਅਧਿਕਾਰੀਆਂ ਨੂੰ ਲਿਖਾਂਗੇ: ਐੱਸ ਐੱਮ ਓ

ਐੱਸ ਐੱਮ ਓ ਦੂਧਨਸਾਧਾਂ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਇਹ ਸਬ ਹੈਲਥ ਸੈਂਟਰ ਦੇਵੀਗੜ੍ਹ ਪਹਿਲਾਂ ਜ਼ਿਲ੍ਹਾ ਪਰਿਸ਼ਦ ਪਟਿਆਲਾ ਅਧੀਨ ਆਉਂਦਾ ਸੀ ਅਤੇ ਇਸ ਦੀ ਦੇਖ-ਰੇਖ ਜ਼ਿਲ੍ਹਾ ਪਰਿਸ਼ਦ ਵੱਲੋਂ ਕੀਤੀ ਜਾਂਦੀ ਸੀ। ਇਸ ਸੈਂਟਰ ਵਿੱਚ ਆਰ ਐੱਮ ਓ ਬੈਠਦੇ ਹਨ। ਇਹ ਬਿਲਡਿੰਗ ਪਿਛਲੇ ਤਿੰਨ-ਚਾਰ ਸਾਲਾਂ ਤੋਂ ਸਿਹਤ ਵਿਭਾਗ ਵਿੱਚ ਮਰਜ਼ ਹੋ ਗਈ ਹੈ ਅਤੇ ਇਮਾਰਤ ਦੀ ਮੁਰੰਮਤ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।

Advertisement
Advertisement
×