DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਨੌਰੀ ਕਲਾਂ ’ਚ ਨਸ਼ਿਆਂ ਵਿਰੁੱਧ ਚੇਤਨਾ ਮਾਰਚ

ਆਮ ਆਦਮੀ ਪਾਰਟੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਮੁਹਿੰਮ ਤਹਿਤ ਹਲਕਾ ਧੂਰੀ ਤੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਘਨੌਰੀ ਕਲਾਂ ਵਿੱਚ ਚੇਤਨਾ ਮਾਰਚ ਕੀਤਾ। ਇਸ ਮੌਕੇ ਜਨਤਕ ਰੈਲੀਆਂ ਦੌਰਾਨ ‘ਆਪ’ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਗੇਲਾ, ਮਾਸਟਰ ਕੁਲਵੰਤ ਸਿੰਘ, ਜੱਸਾ...

  • fb
  • twitter
  • whatsapp
  • whatsapp
featured-img featured-img
ਘਨੌਰੀ ਕਲਾਂ ਵਿੱਚ ਚੇਤਨਾ ਮਾਰਚ ਕਰਦੇ ਹੋਏ ‘ਆਪ’ ਵਾਲੰਟੀਅਰ। -ਫੋਟੋ: ਰਿਸ਼ੀ
Advertisement

ਆਮ ਆਦਮੀ ਪਾਰਟੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਮੁਹਿੰਮ ਤਹਿਤ ਹਲਕਾ ਧੂਰੀ ਤੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਘਨੌਰੀ ਕਲਾਂ ਵਿੱਚ ਚੇਤਨਾ ਮਾਰਚ ਕੀਤਾ। ਇਸ ਮੌਕੇ ਜਨਤਕ ਰੈਲੀਆਂ ਦੌਰਾਨ ‘ਆਪ’ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਗੇਲਾ, ਮਾਸਟਰ ਕੁਲਵੰਤ ਸਿੰਘ, ਜੱਸਾ ਚਹਿਲ, ਬਲਾਕ ਸਮਿਤੀ ਮੈਂਬਰ ਰਮਨਦੀਪ ਕੌਰ ਅਤੇ ਕੇਵਲ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਡਟ ਜਾਣ ਦਾ ਹੋਕਾ ਦਿੱਤਾ। ਉਨ੍ਹਾਂ ਪਿੰਡਾਂ ਵਿੱਚ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਪੁਲੀਸ ਦੇਣ ਅਤੇ ਅਜਿਹੇ ਵਿਅਕਤੀ ਦੀ ਪਛਾਣ ਗੁਪਤ ਰੱਖਣ ਦੀ ਵਚਨਬੱਧਤਾ ਦੁਹਰਾਈ। ਚੇਤਨਾ ਮਾਰਚ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੋਂ ਸ਼ੁਰੂ ਹੋ ਕੇ ਲਟੀਆ ਪੱਤੀ, ਸੂਰਾ ਪੱਤੀ, ਪਰਸ਼ੀਂਹ ਪੱਤੀ, ਧੂਰੀ ਵਾਲਾ ਦਰਵਾਜ਼ਾ ਤੇ ਪਿੰਡ ਵਿੱਚੋਂ ਹੁੰਦੇ ਹੋਏ ਸਬੰਧਤ ਗੁਰਦੁਆਰੇ ਵਿੱਚ ਆ ਕੇ ਸਮਾਪਤ ਹੋਇਆ।

Advertisement
Advertisement
×