ਅਰੂਸਾ ਆਲਮ ਨੂੰ ਡੇਢ ਦਹਾਕੇ ਵਿੱਚ ਮਿਲੇ ਵੀਜ਼ਿਆਂ ਦਾ ਮਾਮਲਾ ਭਖ਼ਿਆ

ਅਰੂਸਾ ਆਲਮ ਨੂੰ ਡੇਢ ਦਹਾਕੇ ਵਿੱਚ ਮਿਲੇ ਵੀਜ਼ਿਆਂ ਦਾ ਮਾਮਲਾ ਭਖ਼ਿਆ

ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਅਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੂੰ ਪਿਛਲੇ ਡੇਢ ਦਹਾਕੇ ਦੌਰਾਨ ਮਿਲੇ ਵੀਜ਼ੇ ਸਬੰਧੀ ਉੱਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਅਰੂਸਾ ਆਲਮ ਦੇ ਇਥੇ ਠਹਿਰਨ ਦੀ ਗੱਲ ਖੁੱਲ੍ਹੇਆਮ ਮੰਨ ਹੀ ਚੁੱਕੇ ਹਨ, ਪਰ ਲੋਕ ਵੀ ਜਾਨਣਾ ਚਾਹੁੰਦੇ ਹਨ ਕਿ ਇਹ ਵੀਜ਼ਾ ਕੌਣ ਦਿਵਾਉਂਦਾ ਸੀ? ਅਰੂਸਾ ਆਲਮ ਦੇ ਆਈਐਸਆਈ ਦੇ ਮੁਖੀ ਨਾਲ਼ ਕਥਿਤ ਗੂੜ੍ਹੀ ਸਾਂਝ ਹੋਣ ਦੇ ਦੋਸ਼ ਲਾਉਂਦਿਆਂ, ਉਨ੍ਹਾਂ ਕਿਹਾ ਕਿ ਵੀਜ਼ਾ ਦਿਵਾਉਣ ਵਾਲ਼ੇ ਇਹ ਗੱਲ ਨਹੀਂ ਸਨ ਜਾਣਦੇ। ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਜੇਕਰ ਇਹ ਲੋਕ ਇਸ ਤੋਂ ਅਣਜਾਣ ਸਨ, ਤਾਂ ਭਾਰਤੀ ਖੁੂਫ਼ੀਆ ਤੰਤਰ ਨੂੰ ਪਹਿਲੇ ਝਟਕੇ ਹੀ ਫੇਲ੍ਹ ਮੰਨਿਆ ਜਾ ਸਕਦਾ ਹੈ। ਪਰ ਜੇਕਰ ਇਹ ਖੁਫ਼ੀਆ ਤੰਤਰ ਆਪਣੇ ਆਪ ਨੂੰ ਸਫ਼ਲ ਮੰਨਦਾ ਹੈ, ਤਾਂ ਫੇਰ ਇਹ ਵੀਜ਼ਾ ਕਿਵੇਂ ਲੱਗਦਾ ਰਿਹਾ। ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਗੱਦੀ ਤੋਂ ਲਾਹੇ ਜਾਣ ਮਗਰੋਂ ਦੇਸ਼ ਦੀ ਸੁਰੱਖਿਆ ਦੀ ਗੁਹਾਰ ਲਾ ਕੇ ਪੰਜਾਬ ’ਚ ਬੀਐਸਐਫ਼ ਦਾ ਅਧਿਕਾਰ ਖੇਤਰ ਵਧਾਉਣ ਸਮੇਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਦੀ-ਸ਼ਾਹ ਜੁੰਡਲੀ ਦੇ ਪੰਜਾਬ ਵਿਰੋਧੀ ਫੈਸਲਿਆਂ ਦਾ ਅੰਨ੍ਹਾ ਸਮਰਥਨ ਨਾਲ਼ ਹੀ ਲੋਕ ਬਹੁਤ ਕੁਝ ਸਮਝਣ ਲੱਗੇ ਹਨ। ਪਰ ਇਸ ਗੋਰਖਧੰਦੇ ਨੂੰ ਅਧਿਕਾਰਤ ਤੌਰ ’ਤੇ ਨਸ਼ਰ ਕੀਤੇ ਜਾਣ ਦੀ ਲੋੜ ਹੈ, ਤਾਂ ਜੋ ਕੋਈ ਰਾਜਸੀ ਹਿਤਾਂ ਦੀ ਖ਼ਾਤਰ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਾ ਕਰ ਸਕੇ। ਉਨ੍ਹਾਂ ਹੋਰ ਕਿਹਾ ਕਿ ਕੈਪਟਨ ਦੇ ਪਿਛਲੇ ਸਮੇਂ ਤੋਂ ਭਾਜਪਾ ਦਾ ਝੋਲ਼ੀ ਚੁੱਕ ਬਣੇ ਹੋਣ ਦਾ ਵਰਤਾਰਾ ਸਾਫ਼ ਹੋਣ ਨਾਲ਼ ਉਨ੍ਹਾਂ ਦੀ ਸਿਆਸਤ ਦੇ ਦਿਨ ਪੁੱਗ ਚੁੱਕੇ ਹਨ। ਬੀਰਦਵਿੰਦਰ ਸਿੰਘ ਨੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਪਾਸੋਂ ਮੰਗ ਕੀਤੀ ਹੈ ਕਿ ਉਹ ਕੈਪਟਨ-ਅਰੂਸਾ ਅਤੇ ਆਈਐਸਆਈ ਮੁਖੀ ਵਿਚਲੇ ਕਥਿਤ ਰਿਸ਼ਤਿਆਂ ਦੀ ਐਨਆਈਏ ਪਾਸੋਂ ਜਾਂਚ ਕਰਵਾਉਣ, ਤਾਂ ਕਿ ਕੈਪਟਨ ਦੀ ਅਖੌਤੀ ਦੇਸ਼ ਭਗਤੀ ਦਾ ਮਖੌਟਾ ਬੇਨਕਾਬ ਹੋ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All