ਸਮਾਣਾ ’ਚ 150 ਲਿਟਰ ਲਾਹਣ ਸਣੇ ਗ੍ਰਿਫ਼ਤਾਰ; ਕੇਸ ਦਰਜ
ਸਮਾਣਾ (ਪੱਤਰ ਪ੍ਰੇਰਕ): ਸੀਆਈਏ ਸਟਾਫ਼ ਨੇ ਰੇਡ ਦੌਰਾਨ ਇੱਕ ਵਿਅਕਤੀ ਨੂੰ 150 ਲਿਟਰ ਲਾਹਣ ਸਣੇ ਕਾਬੂ ਕਰਕੇ ਉਸ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਾਰਜ ਸਿੰਘ ਵਾਸੀ ਪਿੰਡ...
Advertisement
ਸਮਾਣਾ (ਪੱਤਰ ਪ੍ਰੇਰਕ): ਸੀਆਈਏ ਸਟਾਫ਼ ਨੇ ਰੇਡ ਦੌਰਾਨ ਇੱਕ ਵਿਅਕਤੀ ਨੂੰ 150 ਲਿਟਰ ਲਾਹਣ ਸਣੇ ਕਾਬੂ ਕਰਕੇ ਉਸ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਾਰਜ ਸਿੰਘ ਵਾਸੀ ਪਿੰਡ ਚਨਾਲਹੇੜੀ (ਕੁਰੂਕਸ਼ੇਤਰ) ਹਾਲ ਆਬਾਦ ਪਿੰਡ ਰਤਨਹੇੜੀ ਵਜੋਂ ਹੋਈ ਹੈ। ਇਸ ਮੌਕੇ ਸੀਆਈਏ ਮੁਖੀ ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਪਰਮਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਬੱਸ ਅੱਡਾ ਧਨੇਠਾ ’ਚ ਗਸ਼ਤ ਦੌਰਾਨ ਮੁਲਜ਼ਮ ਵੱਲੋਂ ਸ਼ਰਾਬ ਕਸੀਦ ਕਰਨ ਲਈ ਪਸ਼ੂਆਂ ਦੇ ਵਾੜੇ ਵਿੱਚ ਛੁਪਾ ਕੇ ਰੱਖੀ ਲਾਹਣ ਸਬੰਧੀ ਮਿਲੀ ਗੁਪਤ ਸੂਚਨਾ ’ਤੇ ਛਾਪਾ ਮਾਰਿਆ। ਇਸ ਦੌਰਾਨ ਪੁਲੀਸ ਪਾਰਟੀ ਨੇ 150 ਲਿਟਰ ਲਾਹਣ ਬਰਾਮਦ ਹੋਣ ’ਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈਣ ਮਗਰੋਂ ਪੁਲੀਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।
Advertisement
Advertisement
×