ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਗ੍ਰਿਫ਼ਤਾਰ
ਐੱਸ ਐੱਸ ਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ ਡਿਵੀਜ਼ਨ ਮੂਨਕ ਪੁਲੀਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਪਿੰਡਾਂ ਦੇ ਪਹਿਰੇਦਾਰ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ 22 ਫਰਵਰੀ ਤੋਂ ਪਹਿਲੀ ਮਾਰਚ ਤੱਕ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ...
Advertisement
ਐੱਸ ਐੱਸ ਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ ਡਿਵੀਜ਼ਨ ਮੂਨਕ ਪੁਲੀਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਪਿੰਡਾਂ ਦੇ ਪਹਿਰੇਦਾਰ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ 22 ਫਰਵਰੀ ਤੋਂ ਪਹਿਲੀ ਮਾਰਚ ਤੱਕ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਨਸ਼ੇ ਦੀ ਦਲਦਲ ਵਿੱਚ ਫਸੇ 15 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਵਾਈ ਦਿਵਾਈ ਗਈ। ਇਸ ਤੋ ਇਲਾਵਾ ਤਿੰਨ ਮਹੀਨੇ ਪਹਿਲਾਂ ਪਿੰਡ ਰਾਮਗੜ੍ਹ ਗੁੱਜਰਾ ਦੇ ਖੇਤ ਵਿੱਚ ਕ੍ਰਿਸ਼ਨ ਸਿੰਘ ਦੀ ਲਾਸ਼ ਮਿਲੀ ਸੀ। ਮਗਰੋਂ ਇਸ ਸਬੰਧੀ ਸੋਨੂ ਅਤੇ ਗੁਰਪ੍ਰੀਤ ਸਿੰਘ ਉਰਫ ਸੋਨੀ ਵਾਸੀ ਰਾਮਗੜ੍ਹ ਗੁੱਜਰਾਂ ਖ਼ਿਲਾਫ ਕੇਸ ਦਰਜ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਪਿੰਡ ਭਾਠੂਆ ਵਿੱਚ ਸਾਢੇ 4 ਲੱਖ ਰੁਪਏ ਦੀ ਚੋਰੀ ਸਬੰਧੀ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੇ ਪੈਸਿਆਂ ਵਿੱਚੋਂ ਕਰੀਬ 4 ਲੱਖ 300 ਰੁਪਏੇ ਬਰਾਮਦ ਕਰਵਾਏ ਗਏ।
Advertisement
Advertisement
×

