DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਪ੍ਰੈਂਟਿਸ ਐਸੋਸੀਏਸ਼ਨ ਦਾ ਪੱਕਾ ਮੋਰਚਾ ਜਾਰੀ

ਨੌਕਰੀ ਦੀ ਮੰਗ ਲਈ ਪਾਵਰਕੌਮ ਦਫ਼ਤਰ ਅੱਗੇ ਲਾਏ ਹੋਏ ਨੇ ਡੇਰੇ

  • fb
  • twitter
  • whatsapp
  • whatsapp
featured-img featured-img
ਭੁੱਖ ਹੜਤਾਲ ’ਤੇ ਬੈਠੇ ਡਿਪਲੋਮਾ/ਡਿਗਰੀ ਅਪ੍ਰੈਂਟਿਸ ਐਸੋਸੀਏਸ਼ਨ ਦੇ ਨੁਮਾਇੰਦੇ।
Advertisement

ਇੱਥੇ ਪਾਵਰਕੌਮ ਦਫ਼ਤਰ ਅੱਗੇ ਨੌਕਰੀ ਦੀ ਮੰਗ ਲਈ ਬੀਤੇ 34 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਡਿਪਲੋਮਾ/ਡਿਗਰੀ ਅਪ੍ਰੈਂਟਿਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੇ ਇਸ ਸੰਘਰਸ਼ ਨੂੰ ਮੈਨੇਜਮੈਂਟ ਵੱਲੋਂ ਨਜ਼ਰ-ਅੰਦਾਜ਼ ਕਰਨ ਦੇ ਰੋਸ ਵਜੋਂ 4 ਫਰਵਰੀ ਨੂੰ ਇੱਥੇ ਹੀ ਪੰਜਾਬ ਪੱਧਰ ’ਤੇ ਵਿਸ਼ਾਲ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੌਰਾਨ ਪਾਵਰਕੌਮ ਦਫ਼ਤਰ ਦਾ ਘਿਰਾਓ ਵੀ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਮੌਕੇ ਸੁਖਮੰਦਰ (ਮੋਗਾ), ਰਾਜੂ ਰਾਮ (ਪਾਤੜਾਂ), ਹਰੀ (ਲਹਿਰਾ), ਸੰਦੀਪ (ਪਟਿਆਲਾ) ਅਤੇ ਜਗਜੀਤ (ਸੰਗਰੂਰ) ਦਾ ਕਹਿਣਾ ਸੀ ਕਿ ਇੱਥੇ ਹੀ 33 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਿਪਲੋਮਾ ਅਤੇ ਡਿਗਰੀ ਪਾਸ 1500 ਬੇਰੁਜ਼ਗਾਰਾਂ ਨੇ ਅਪ੍ਰੈਂਟਿਸਸ਼ਿਪ ਐਕਟ ਅਧੀਨ ਪੀ ਐੱਸ ਪੀ ਸੀ ਐੱਲ ਅਤੇ ਟਰਾਂਸਕੋ ਵਿੱਚ ਇੱਕ ਸਾਲ ਦੀ ਤਕਨੀਕੀ ਟਰੇਨਿੰਗ ਪੂਰੀ ਕੀਤੀ ਹੈ ਪਰ ਅਜੇ ਤੱਕ ਇਸ ਟਰੇਨਿੰਗ ਨੂੰ ਕਿਸੇ ਵੀ ਤਰ੍ਹਾਂ ਦੀ ਰੁਜ਼ਗਾਰ ਮਾਨਤਾ ਜਾਂ ਵੇਟੇਜ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕੋ ਕਾਨੂੰਨ ਅਤੇ ਇੱਕੋ ਮਿਆਦ ਹੋਣ ਦੇ ਬਾਵਜੂਦ ਆਈ ਟੀ ਆਈ ਅਤੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਨਾਲ ਕੀਤਾ ਜਾ ਰਿਹਾ ਭੇਦਭਾਵ ਭਾਰਤੀ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਹੈ ਜਿਸ ਕਾਰਨ ਉਨ੍ਹਾਂ ਇੱਥੇ ਪੱਕਾ ਮੋਰਚਾ ਲਾਇਆ ਹੈ।

Advertisement
Advertisement
×