ਤੇਲ ਬੀਜ ਫਸਲਾਂ ਦੀ ਵਧੇਰੇ ਕਾਸ਼ਤ ਕਰਨ ਦੀ ਅਪੀਲ
ਬਲਾਕ ਖੇਤੀਬਾੜੀ ਅਫਸਰ ਸਤੀਸ਼ ਕੁਮਾਰ ਨੇ ਆਪਣੀ ਟੀਮ ਨਾਲ ਕਿਸਾਨ ਗੁਰਦੀਪ ਸਿੰਘ ਵਾਸੀ ਪਿੰਡ ਬਹਮਣਾ ਦੇ ਖੇਤ ਦਾ ਦੌਰਾ ਕੀਤਾ। ਇਸ ਮੌਕੇ ਪਲਾਟਰ ਰਾਹੀਂ ਸੂਰਜਮੁਖੀ ਦੀ ਬਿਜਾਈ ਕਰਵਾਈ ਗਈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਤੇਲ...
Advertisement
ਬਲਾਕ ਖੇਤੀਬਾੜੀ ਅਫਸਰ ਸਤੀਸ਼ ਕੁਮਾਰ ਨੇ ਆਪਣੀ ਟੀਮ ਨਾਲ ਕਿਸਾਨ ਗੁਰਦੀਪ ਸਿੰਘ ਵਾਸੀ ਪਿੰਡ ਬਹਮਣਾ ਦੇ ਖੇਤ ਦਾ ਦੌਰਾ ਕੀਤਾ। ਇਸ ਮੌਕੇ ਪਲਾਟਰ ਰਾਹੀਂ ਸੂਰਜਮੁਖੀ ਦੀ ਬਿਜਾਈ ਕਰਵਾਈ ਗਈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਬਿਜਾਈ ਕਰਨ ਅਤੇ ਨਾਲ ਇਹ ਵੀ ਦੱਸਿਆ ਕਿ ਕਣਕ ਦੀ ਫਸਲ ਵਿੱਚ ਦਾਣਾ ਬਣਨ ਸਮੇਂ ਪਾਣੀ ਦੀ ਕਮੀ ਨਾ ਹੋਣ ਦਿਉ, ਜੇ ਦਾਣੇ ਭਰਨ ਸਮੇਂ ਤਾਪਮਾਨ ਵੱਧ ਰਹਿੰਦਾ ਹੈ ਤਾਂ ਫਸਲ ਸਮੇਂ ਤੋਂ ਪਹਿਲਾ ਪੱਕ ਜਾਦੀ ਹੈ ਅਤੇ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ। ਕਣਕ ਦੀ ਹਲਕੀ ਸਿੰਜਾਈ ਕਰਨ ਸਮੇਂ ਡਿੱਗਣ ਤੋ ਬਚਾਉਣ ਲਈ ਹਵਾ ਦੀ ਗਤੀ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਸਬੰਧੀ ਜੇ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾ ਉਹ ਖੇਤੀ ਵਿਭਾਗ ਬਲਾਕ ਸਮਾਣਾ ਦੇ ਅਧਿਕਾਰੀਆ, ਕਰਮਚਾਰੀਆ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਖੇਤੀ ਵਿਕਾਸ ਅਫਸਰ ਵਿਜੈ ਕੁਮਾਰ, ਏ ਐੱਸ ਆਈ ਸ਼ਿਵ ਕੁਮਾਰ, ਏ ਐੱਸ ਆਈ ਓਮ ਪ੍ਰਕਾਸ਼, ਬੇਲਦਾਰ ਲਖਵਿੰਦਰ ਸਿੰਘ ਹਾਜ਼ਰ ਸਨ।
Advertisement
Advertisement
×

