ਡੇਅਰੀ ਮਾਲਕਾਂ ਨੂੰ ਸਫ਼ਾਈ ਮੁਹਿੰਮ ਨਾਲ ਜੁੜਨ ਦੀ ਅਪੀਲ
ਮੇਅਰ ਅਤੇ ਕਮਿਸ਼ਨਰ ਵੱਲੋਂ ਅਬਲੋਵਾਲ ਵਿੱਚ ਡੇਅਰੀ ਪ੍ਰਾਜੈਕਟ
Advertisement
ਸ਼ਹਿਰ ਵਿੱਚ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਡੇਅਰੀਆਂ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਅਬਲੋਵਾਲ ਵਿੱਚ 21.26 ਏਕੜ ’ਤੇ ਤਿਆਰ ਕੀਤੇ ਗਏ ਡੇਅਰੀ ਪ੍ਰਾਜੈਕਟ ਫਾਰਮ ਅਤੇ ਉਸ ਦੀ ਸਾਫ਼-ਸਫ਼ਾਈ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਿੱਚ 12 ਕਰੋੜ ਲਾਗਤ ਆ ਚੁੱਕੀ ਹੈ ਅਤੇ 6 ਤੋਂ 8 ਕਰੋੜ ਦਾ ਹੋਰ ਬਜਟ ਰੱਖਿਆ ਗਿਆ ਹੈ. ਦੋਵਾਂ ਅਧਿਕਾਰੀਆਂ ਨੇ ਡੇਅਰੀ ਮਾਲਕਾਂ ਨੂੰ ਜਲਦੀ ਇਸ ਪ੍ਰਾਜੈਕਟ ਵਿੱਚ ਤਬਦੀਲ ਹੋਣ ਦੀ ਅਪੀਲ ਵੀ ਕੀਤੀ।
ਮੇਅਰ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਅਤੇ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਲਈ ਡੇਅਰੀ ਮਾਲਕਾਂ ਦੀ ਭੂਮਿਕਾ ਬਹੁਤ ਅਹਿਮ ਹੈ। ਕਮਿਸ਼ਨਰ ਨੇ ਕਿਹਾ ਕਿ ਸਫ਼ਾਈ ਸਿਰਫ਼ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਅਤੇ ਡੇਅਰੀ ਮਾਲਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਥੋੜੀ ਜਿਹੀ ਜ਼ਿੰਮੇਵਾਰੀ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਇਸ ਮੌਕੇ ਐੱਸ ਈ ਰਾਜਿੰਦਰ ਚੋਪੜਾ, ਐੱਸ ਈ ਜੇ ਪੀ ਸਿੰਘ, ਐਕਸੀਅਨ ਨਰਾਇਣ ਦਾਸ, ਸਿਹਤ ਅਫਸਰ ਡਾ ਨਵਿੰਦਰ ਸਿੰਘ, ਸੈਂਟਰੀ ਇੰਸਪੈਕਟਰ ਰਿਸ਼ਵ ਗੁਪਤਾ ਹਾਜ਼ਰ ਸਨ।
Advertisement
Advertisement
