ਐਂਟੀ ਡਰੱਗ ਫੈਡਰੇਸ਼ਨ ਦੇ ਸ਼ਹਿਰੀ ਪ੍ਰਧਾਨਾਂ ਦਾ ਐਲਾਨ
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਲੈ ਕੇ ਚੱਲੀ ਐਂਟੀ ਡਰੱਗ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਜਥੇਬੰਦਕ ਢਾਂਚੇ ਦਾ ਵਿਸਤਾਰ ਕਰਦਿਆਂ ਪਟਿਆਲਾ ਸ਼ਹਿਰ ਦੇ 18 ਵਾਰਡਾਂ ਦੇ ਪ੍ਰਧਾਨ ਨਿਯੁਕਤ ਕੀਤੇ ਹਨ। ਇਸ ਦੌਰਾਨ ਨਵੀਨ...
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਲੈ ਕੇ ਚੱਲੀ ਐਂਟੀ ਡਰੱਗ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਜਥੇਬੰਦਕ ਢਾਂਚੇ ਦਾ ਵਿਸਤਾਰ ਕਰਦਿਆਂ ਪਟਿਆਲਾ ਸ਼ਹਿਰ ਦੇ 18 ਵਾਰਡਾਂ ਦੇ ਪ੍ਰਧਾਨ ਨਿਯੁਕਤ ਕੀਤੇ ਹਨ। ਇਸ ਦੌਰਾਨ ਨਵੀਨ ਸ਼ਰਮਾ ਨੂੰ ਪਟਿਆਲਾ ਸ਼ਹਿਰ ਦਾ ਐਕਟਿੰਗ ਪ੍ਰਧਾਨ ਬਣਾਇਆ ਗਿਆ ਹੈ। ਰਣਜੀਤ ਨਿਕੜਾ ਨੇ ਦੱਸਿਆ ਕਿ ਇਸ ਦੌਰਾਨ ਸੁਖਜੀਵਨ ਸੰਧੂ ਨੂੰ ਵਾਰਡ ਨੰਬਰ 25 ਦਾ ਪ੍ਰਧਾਨ, ਇੰਦਰਦੀਪ ਸਿੰਘ ਨੂੰ ਵਾਰਡ ਨੰਬਰ 51 ਅਤੇ ਤਰੁਣ ਬਿੰਦਰਾ ਨੂੰ ਵਾਰਡ ਨੰਬਰ 58 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮਨਿੰਦਰ ਮਨੀ ਨੂੰ ਵਾਰਡ ਨੰਬਰ 6, ਰਾਜੀਵ ਦੱਤ ਸ਼ਰਮਾ ਨੂੰ ਵਾਰਡ 3, ਸੁਖਪ੍ਰੀਤ ਸਿੰਘ ਵਾਰਡ 5, ਇੰਦਰਜੀਤ ਸਿੰਘ ਨੂੰ ਵਾਰਡ 49, ਗੁਰਵਿੰਦਰ ਸਿੰਘ ਨੂੰ ਵਾਰਡ 27, ਸੰਤੋਸ਼ ਕੁਮਾਰ ਵਾਰਡ 47, ਦੀਪਕ ਸ਼ਰਮਾ ਵਾਰਡ ਨੰਬਰ 30, ਸੋਮ ਦੱਤ ਸ਼ਰਮਾ ਵਾਰਡ ਨੰਬਰ 24 ਦੇ ਪ੍ਰਧਾਨ ਹੋਣਗੇ।
ਸੋਨੂੰ ਰਾਜਪੂਤ ਨੂੰ ਵਾਰਡ ਨੰਬਰ 60, ਗੁਰਚਰਨ ਸਿੰਘ ਨੂੰ ਵਾਰਡ ਨੰਬਰ 18, ਧਰਮਿੰਦਰ ਸਿੰਘ ਵਾਰਡ ਨੰਬਰ 10, ਅਮਰਜੀਤ ਸਿੰਘ ਨੂੰ ਵਾਰਡ ਨੰਬਰ 41, ਸੰਤੋਸ਼ ਕੁਮਾਰ ਨੂੰ ਵਾਰਡ ਨੰਬਰ 47, ਕਮਲਪ੍ਰੀਤ ਸਿੰਘ ਮਲਹੋਤਰਾ ਨੂੰ ਵਾਰਡ ਨੰਬਰ 40, ਸ਼ਰਨਜੀਤ ਸਿੰਘ ਨੂੰ ਵਾਰਡ ਨੰਬਰ 42 ਅਤੇ ਜੰਗ ਸਿੰਘ ਨੂੰ ਵਾਰਡ ਨੰਬਰ 15 ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰਜੋਤ ਸਿੰਘ ਨੂੰ ਵਾਰਡ ਨੰਬਰ 15 ਦਾ ਕੋ ਇੰਚਾਰਜ ਲਗਾਇਆ ਗਿਆ ਹੈ।
ਇਸ ਮੌਕੇੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਖਾਲਸਾ, ਮੁੱਖ ਸਲਾਹਕਾਰ ਪਰਮਜੀਤ ਸਿੰਘ ਸੰਧੂ, ਆਫਿਸ ਸਕੱਤਰ ਜਸਵਿੰਦਰ ਬੇਦੀ ਤੇ ਜਥੇਬੰਦਕ ਸਕੱਤਰ ਸੁਖਜੀਵਨ ਸੰਧੂ ਹਾਜ਼ਰ ਸਨ।

