ਖੇਤਰੀ ਪ੍ਰਤੀਨਿਧ
ਪਟਿਆਲਾ, 31 ਅਗਸਤ
ਸਰਕਲ ਪ੍ਰਧਾਨ ਨਿਰਮਲ ਕੁਮਾਰ ਨਾਭਾ ਨੇ ਅਗਵਾਈ ਹੇਠ ਹੋਈ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਵਿੱਚ ਯੂਨੀਅਨ ਅਤੇ ਬਿਜਲੀ ਬੋਰਡ ਦੇ ਭਖਦੇ ਮੁਦਿਆਂ ’ਤੇ ਚਰਚਾ ਕੀਤੀ ਗਈ। ਮੈਨੇਜਮੈਂਟ ’ਤੇ ਮੁਲਾਜ਼ਮਾਂ ਨਾਲ ਧੱਕਾ ਕਰਨ ਦੇ ਦੋਸ਼ ਲਾਏ। ਮੀਟਿੰਗ ਵਿੱਚ ਮੰਡਲ ਸਮਾਣਾ ਤੋਂ ਗੁਰਮੁੱਖ ਸਿੰਘ ਲਾਈਨਮੈਨ ਦੀ ਮੁਅੱਤਲੀ ’ਤੇ ਰੋਸ ਜ਼ਾਹਿਰ ਕੀਤਾ ਗਿਆ। ਉੱਪ ਮੁੱਖ ਇੰਜੀਨੀਅਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਕਈ ਮੰਗਾਂ ਦੇ ਜ਼ਿਕਰ ਤਹਿਤ 4 ਸਤੰਬਰ ਨੂੰ ਸਬ ਡਿਵੀਜ਼ਨ ਅਤੇ ਡਿਵੀਜ਼ਨ ਪੱਧਰ ’ਤੇ ਰੋਸ ਰੈਲੀਆਂ ਕਰਨ ਦਾ ਅਲਟੀਮੇਟਮ ਦਿੱਤਾ ਗਿਆ।