ਪਸਿਆਣਾ ਥਾਣੇ ਅੱਗੇ ਧਰਨੇ ਦਾ ਐਲਾਨ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਪਟਿਆਲਾ ਦੇ ਪ੍ਰਧਾਨ ਜਗਰੂਪ ਸਿੰਘ ਫਤਿਹਪੁਰ ਦੀ ਪ੍ਰਧਾਨਗੀ ਹੇਠ ਪਸਿਆਣਾ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਆਗੂਆਂ ਨੇ ਯੂਨੀਅਨ ਆਗੂ ਅਵਤਾਰ ਸਿੰਘ ਕੌਰਜੀਵਾਲਾ...
Advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਪਟਿਆਲਾ ਦੇ ਪ੍ਰਧਾਨ ਜਗਰੂਪ ਸਿੰਘ ਫਤਿਹਪੁਰ ਦੀ ਪ੍ਰਧਾਨਗੀ ਹੇਠ ਪਸਿਆਣਾ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਆਗੂਆਂ ਨੇ ਯੂਨੀਅਨ ਆਗੂ ਅਵਤਾਰ ਸਿੰਘ ਕੌਰਜੀਵਾਲਾ ਵੱਲੋਂ ਬੀਜੀ ਕਣਕ ਵੱਢਣ ਵੇਲੇ ਹੋਏ ਝਗੜੇ ਸਬੰਧੀ ਪਸਿਆਣਾ ਪੁਲੀਸ ’ਤੇ ਪੱਖਪਾਤੀ ਰਵੱਈਏ ਦੇ ਦੋਸ਼ ਲਾਉਂਦਿਆਂ ਇਸ ਸਬੰਧੀ 4 ਮਈ ਨੂੰ ਪਸਿਆਣਾ ਥਾਣੇ ਅੱਗੇ ਧਰਨਾ ਦੇਣ ਦਾ ਫੈਸਲਾ ਲਿਆ। ਮੀਟਿੰਗ ’ਚ ਸਨੌਰ ਬਲਾਕ ਦੇ ਆਗੂ ਲਖਵਿੰਦਰ ਬਲਲੇੜਾ, ਸਮਾਣਾ ਬਲਾਕ ਦੇ ਪ੍ਰਧਾਨ ਬਹਾਦਰ ਚੌਂਹਠ, ਚਰਨ ਸਿੰਘ ਫਤਿਹਪੁਰ, ਦੋਧੀ ਤੇ ਡੇਅਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਨਕ ਸਿੰਘ ਮਾਜਰੀ, ਰਾਮ ਲਾਲ ਭਟੇੜੀ ਆਦਿ ਸ਼ਾਮਲ ਸਨ।
Advertisement
Advertisement
×

