ਪੱਤਰ ਪ੍ਰੇਰਕ
ਪਟਿਆਲਾ, 11 ਸਤੰਬਰ
ਭਾਰਤ ਵਿਕਾਸ ਪਰਿਸ਼ਦ ਪਟਿਆਲਾ ਦੀਆਂ ਪੰਜ ਸ਼ਾਖਾਵਾਂ ਵੱਲੋਂ 400 ਮੈਂਬਰਾਂ ਤੇ 300 ਪਟਿਆਲਾ ਵਾਸੀਆਂ ਅਤੇ 250 ਵਿਦਿਆਰਥੀਆਂ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ। ਪਰਿਸ਼ਦ ਦੇ ਖੇਤਰੀ ਜੁਆਇੰਟ ਸਕੱਤਰ ਹਰਿੰਦਰ ਗੁਪਤਾ ਨੇ ਕਿਹਾ ਕਿ ਇਹ ਰੈਲੀ ਵਿੱਚ ਪਟਿਆਲਾ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਨਸ਼ਾ ਮੁਕਤ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।
ਰੈਲੀ ਦਾ ਉਦਘਾਟਨ ਅਰਬਿੰਦੋ ਇੰਟਰਨੈਸ਼ਨਲ ਸਕੂਲ ਤੋਂ ਸੂਬਾਈ ਪ੍ਰਧਾਨ ਡੀਪੀਐੱਸ ਛਾਬੜਾ, ਸੂਬਾਈ ਖ਼ਜ਼ਾਨਚੀ ਨਵਦੀਪ ਗੁਪਤਾ, ਪੰਜ ਸ਼ਾਖਾਵਾਂ ਦੇ ਪ੍ਰਧਾਨ ਆਰਐੱਮ ਬਾਂਸਲ, ਰੋਹਿਤ ਸਿੰਗਲਾ, ਰਾਜੇਸ਼ ਮਿੱਤਲ, ਸੰਜੀਵ ਵਰਮਾ ਅਤੇ ਦਵਿੰਦਰ ਸ਼ਰਮਾ ਨੇ ਕੀਤਾ। ਇਹ ਰੈਲੀ ਪਟਿਆਲਾ ਸ਼ਹਿਰ ਤੋਂ ਲਗਭਗ 5 ਕਿੱਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਤਿਆਗੀ ਮੰਦਰ ਸਨੌਰੀ ਅੱਡਾ ਵਿਖੇ ਸਮਾਪਤ ਹੋਈ, ਜਿੱਥੇ ਸਾਰੇ ਭਾਗੀਦਾਰਾਂ ਨੂੰ ਨਾਸ਼ਤਾ ਪਰੋਸਿਆ ਗਿਆ। ਡਾ. ਰਮਿੰਦਰ ਕੌਰ, ਸਿਵਲ ਸਰਜਨ, ਪਟਿਆਲਾ ਵੱਲੋਂ ਸਰਟੀਫਿਕੇਟ ਵੰਡੇ ਗਏ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਅੰਤ ਵਿੱਚ ਅੰਜੂ ਛਾਬੜਾ ਗਰੁੱਪ ਵੱਲੋਂ ਭੰਗੜਾ ਪਾਇਆ ਗਿਆ। ਰੈਲੀ ਦੇ ਕੋਆਰਡੀਨੇਟਰ ਮੁਕੇਸ਼ ਸਿੰਗਲਾ ਨੇ ਦੱਸਿਆ ਕਿ ਇਸ ਰੈਲੀ ਵਿੱਚ ਵੱਖ-ਵੱਖ ਸਕੂਲਾਂ ਦੇ 250 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਰਾਕੇਸ਼ ਵਰਮੀ ਤੇ ਸਾਥੀਆਂ ਨੇ ਵੀ ਸਹਿਯੋਗ ਕੀਤਾ।