ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦਾ ਉਪਰਾਲਾ
ਉਮੀਦ ਸੰਸਥਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਆਪਣੇ ਸਮਾਜ ਪ੍ਰਤੀ ਨਵੀਂ ਸੇਧ ਦੇਣ ਵਾਲੇ ਕਾਰਜਾਂ ਨੂੰ ਜਾਰੀ ਰੱਖਦਿਆਂ ਨਿਵੇਕਲਾ ਕਾਰਜ ਕੀਤਾ ਗਿਆ ਇਸ ਤਹਿਤ ਉਮੀਦ ਫਾਊਂਡੇਸ਼ਨ ਤਹਿਤ ਚੱਲ ਰਹੀ ਸੰਸਥਾ ਭੈਣਾਂ ਦੀ ਉਮੀਦ ਤਹਿਤ 6 ਪੇਂਡੂ ਔਰਤਾਂ...
Advertisement
ਉਮੀਦ ਸੰਸਥਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਆਪਣੇ ਸਮਾਜ ਪ੍ਰਤੀ ਨਵੀਂ ਸੇਧ ਦੇਣ ਵਾਲੇ ਕਾਰਜਾਂ ਨੂੰ ਜਾਰੀ ਰੱਖਦਿਆਂ ਨਿਵੇਕਲਾ ਕਾਰਜ ਕੀਤਾ ਗਿਆ ਇਸ ਤਹਿਤ ਉਮੀਦ ਫਾਊਂਡੇਸ਼ਨ ਤਹਿਤ ਚੱਲ ਰਹੀ ਸੰਸਥਾ ਭੈਣਾਂ ਦੀ ਉਮੀਦ ਤਹਿਤ 6 ਪੇਂਡੂ ਔਰਤਾਂ ਨੂੰ ਫੂਡ ਕਾਰਟ ਮੁਹੱਈਆ ਕਰਵਾਏ ਗਏ ਤਾਂ ਜੋ ਇਹ ਔਰਤਾਂ ਇਨ੍ਹਾਂ ਫੂਡ ਕਾਰਟਾਂ ਵਿੱਚ ਭੋਜਨ ਪਦਾਰਥ ਬਣਾ ਕੇ ਅਤੇ ਉਨ੍ਹਾਂ ਦੀ ਵਿਕਰੀ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਣ। ਅਰਵਿੰਦ ਖੰਨਾ ਨੇ ਕਿਹਾ ਕਿ ਉਮੀਦ ਸੰਸਥਾ ਨਾਲ 2400 ਔਰਤਾਂ ਜੁੜ ਕੇ ਆਪੋ ਆਪਣਾ ਕੰਮ ਕਰ ਰਹੀਆਂ ਹਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਰਹੀਆਂ ਹਨ। ਅੱਜ ਵੰਡੇ ਜਾਣ ਵਾਲੇ ਫੂਡ ਕਾਰਟ ਵਿੱਚ ਭੈਣਾਂ ਦੀ ਉਮੀਦ ਗਰੁੱਪ ਚ ਕੰਮ ਕਰਨ ਵਾਲੀਆਂ ਮਨਜੀਤ ਕੌਰ ਪਿੰਡ ਬਖੋਪੀਰ, ਕੁਲਦੀਪ ਕੌਰ ਪਿੰਡ ਘਾਬਦਾਂ,ਕਰਮਜੀਤ ਕੌਰ ਅਤੇ ਬਲਜੀਤ ਕੌਰ ਪਿੰਡ ਬਲਿਆਲ, ਸਵਰਨਜੀਤ ਕੌਰ ਪਿੰਡ ਫੱਗੂਵਾਲਾ ਦੇ ਨਾਮ ਸ਼ਾਮਲ ਹਨ।
Advertisement
Advertisement
×

