DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritpal Kaleka elected Patran Council Chief: ਅੰਮ੍ਰਿਤਪਾਲ ਕਾਲੇਕਾ ਪਾਤੜਾਂ ਕੌਂਸਲ ਦੇ ਪ੍ਰਧਾਨ ਬਣੇ

ਪ੍ਰੀਤੀ ਜੈਨ ਸੀਨੀਅਰ ਮੀਤ ਪ੍ਰਧਾਨ ਅਤੇ ਰੇਨੂ ਵਧਵਾ ਮੀਤ ਪ੍ਰਧਾਨ ਬਣੀ

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਪਾਤੜਾਂ ਦੇ ਨਵੇਂ ਚੁਣੇ ਅਹੁਦੇਦਾਰਾਂ ਨਾਲ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਡੀ ਟੀ ਓ ਕਰਨ ਸਿੰਘ।
Advertisement

ਨਗਰ ਕੌਂਸਲ ਪਾਤੜਾਂ ਦੇ ਅਹੁਦੇਦਾਰਾਂ ਦੀ ਚੋਣ ਐੱਸ ਡੀ ਐੱਮ ਪਾਤੜਾਂ ਕਮ-ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਦੀ ਦੇਖ-ਰੇਖ ਹੇਠ ਹੋਈ। ਚੋਣ ਪ੍ਰਕਿਰਿਆ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਅਤੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਡੀ ਟੀ ਓ ਮੌਜੂਦ ਰਹੇ। ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਕੌਂਸਲਰ ਪ੍ਰੀਤੀ ਜੈਨ ਨੇ ਪ੍ਰਧਾਨਗੀ ਦੇ ਅਹੁਦੇ ਲਈ ਅੰਮ੍ਰਿਤਪਾਲ ਸਿੰਘ ਕਾਲੇਕਾ ਦਾ ਨਾਮ ਪੇਸ਼ ਕੀਤਾ, ਵਾਰਡ ਨੰਬਰ ਇੱਕ ਦੇ ਕੌਂਸਲਰ ਕੁਲਦੀਪ ਸਿੰਘ ਥਿੰਦ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਪ੍ਰੀਤੀ ਜੈਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਰੇਨੂ ਵਧਵਾ ਦਾ ਨਾਮ ਪੇਸ਼ ਕੀਤਾ। ਹਾਲ ਵਿੱਚ ਹਾਜ਼ਰ ਸਾਰੇ 17 ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਚੋਣ ਪ੍ਰਕਿਰਿਆ ਦੌਰਾਨ ‘ਆਪ’ ਦੇ ਦਸ, ਕਾਂਗਰਸ ਦੇ ਚਾਰ, ਭਾਜਪਾ ਦੇ ਦੋ ਅਤੇ ਇੱਕ ਆਜ਼ਾਦ ਕੌਂਸਲਰ ਨੇ ਹਿੱਸਾ ਲਿਆ। ‌ਨਵੇਂ ਚੁਣੇ ਗਏ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ, ਸੀਨੀਅਰ ਮੀਤ ਪ੍ਰਧਾਨ ਪ੍ਰੀਤੀ ਜੈਨ ਅਤੇ ਮੀਤ ਪ੍ਰਧਾਨ ਰੇਨੂ ਵਧਵਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ‘ਆਪ’ ਹਾਈ ਕਮਾਂਡ ਦਾ ਧੰਨਵਾਦ ਕੀਤਾ। ਡੀ ਟੀ ਓ ਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਮਾਜਿਕ ਬੁਰਾਈਆਂ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਹੈ। ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨਗੇ। ਉਨ੍ਹਾਂ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ।

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਸਮੇਂ ਤੋਂ ਪਹਿਲਾਂ ਹੀ ਮੀਟਿੰਗ ਹਾਲ ਵਿੱਚ ਪਹੁੰਚ ਗਏ ਜਦਕਿ ਬਹੁ ਗਿਣਤੀ ਕੌਂਸਲਰ ਕਰਨ ਸਿੰਘ ਡੀ ਟੀ ਓ ਦੀ ਕੋਠੀ ਵਿੱਚੋਂ ਇਕੱਠੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਪੁੱਜੇ।

Advertisement

ਦੋਵਾਂ ਧੜਿਆਂ ਨੇ ਵੱਖੋ-ਵੱਖਰੀਆਂ ਜੇਤੂ ਰੈਲੀਆਂ ਕੱਢੀਆਂ

ਨਗਰ ਕੌਂਸਲ ਦੀ ਹੋਈ ਚੋਣ ਮਗਰੋਂ ‘ਆਪ’ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਕਰਨ ਸਿੰਘ ਡੀ ਟੀ ਓ ਨੇ ਆਪਸ ਵਿੱਚ ਹੱਥ ਤੱਕ ਨਹੀਂ ਮਿਲਾਏ। ਚੋਣ ਮਗਰੋਂ ਵਿਧਾਇਕ ਨੇ ਪੈਦਲ ਆਪਣੇ ਸਮਰਥਕਾਂ ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਜੇਤੂ ਮਾਰਚ ਕੱਢਿਆ। ਦੂਜੇ ਪਾਸੇ, ਕਰਨ ਸਿੰਘ ਡੀ ਟੀ ਓ ਨੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੀਤੀ ਜੈਨ ਦੇ ਸਹੁਰਾ ਭਗਵਤ ਦਿਆਲ ਨਿੱਕਾ ਨਾਲ ਖੁੱਲ੍ਹੀ ਗੱਡੀ ਵਿੱਚ ਸਵਾਰ ਹੋ ਕੇ ਜੇਤੂ ਰੈਲੀ ਕੱਢੀ।

ਕਪੂਰ ਚੰਦ ਬਾਂਸਲ ਨੇ ਸਮਾਣਾ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਸਮਾਣਾ (ਸੁਭਾਸ਼ ਚੰਦਰ): ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਦੇ ਅਹੁਦੇ ’ਤੇ ਤੀਜੀ ਵਾਰ ਨਿਯੁਕਤ ਕਪੂਰ ਚੰਦ ਬਾਂਸਲ ਨੇ ਅੱਜ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਮਾਜ ਸੇਵੀ ਰਮੇਸ਼ ਗਰਗ ਸਮੇਤ ਪਾਰਟੀ ਦੇ ਅਹੁਦੇਦਾਰਾਂ, ਕੌਂਸਲਰਾਂ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਅਹੁਦਾ ਸੰਭਾਲਣ ਤੋਂ ਬਾਅਦ ਕਪੂਰ ਚੰਦ ਬਾਂਸਲ ਨੇ ਮੁੱਖ ਮੰਤਰੀ ਪੰਜਾਬ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਾ ਦੇ ਭਰੋਸੇ ’ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਦੱਸਿਆ ਕਿ ਸਮਾਣਾ ਸ਼ਹਿਰ ਵਿੱਚ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ।ਕਪੂਰ ਚੰਦ ਬਾਂਸਲ ਨੇ ਕਿਹਾ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ, ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕਰਨਾ ਅਤੇ ਬਰਸਾਤ ਦੌਰਾਨ ਜਲ-ਥਲ ਹੋਣ ਵਾਲੇ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਕਰਨਾ, ਕੱਚੇ ਅਤੇ ਪੱਕੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਵੀ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨਾ ਉਨ੍ਹਾਂ ਦੀ ਤਰਜੀਹ ਹੈ।

ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੋਏ ਕਪੂਰ ਚੰਦ ਬਾਂਸਲ। ਉਨ੍ਹਾਂ ਨਾਲ ਹਨ ਸੁਰਜੀਤ ਸਿੰਘ ਰੱਖੜਾ, ਰਮੇਸ਼ ਗਰਗ ਅਤੇ ਹੋਰ।
ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੋਏ ਕਪੂਰ ਚੰਦ ਬਾਂਸਲ। ਉਨ੍ਹਾਂ ਨਾਲ ਹਨ ਸੁਰਜੀਤ ਸਿੰਘ ਰੱਖੜਾ, ਰਮੇਸ਼ ਗਰਗ ਅਤੇ ਹੋਰ।
Advertisement
Advertisement
×