DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

All Eyes on CM Ghagga Rally: ਮੁੱਖ ਮੰਤਰੀ ਦੀ ਰੈਲੀ ਤੈਅ ਕਰੇਗੀ ਕਰਨ ਅਤੇ ਬਾਜ਼ੀਗਰ ਦਾ ਭਵਿੱਖ

ਰੈਲੀ ਸਬੰਧੀ ਦੋਵੇਂ ਆਗੂਆਂ ਵੱਲੋਂ ਜ਼ੋਰ ਅਜ਼ਮਾਈ

  • fb
  • twitter
  • whatsapp
  • whatsapp
featured-img featured-img
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ
Advertisement

ਹਲਕਾ ਸ਼ੁਤਰਾਣਾ ਦੇ ਘੱਗਾ ਵਿੱਚ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਸਬੰਧੀ ਹਲਕੇ ਦੇ ਲੋਕਾਂ ਵਿੱਚ ‘ਆਪ’ ਦੇ ਦੋ ਆਗੂਆਂ ਦੇ ਭਵਿੱਖ ਪ੍ਰਤੀ ਉਤਸੁਕਤਾ ਬਣੀ ਹੋਈ ਹੈ। ਦੋਵਾਂ ਆਗੂਆਂ ਵੱਲੋਂ ਆਪਣੇ ਆਪ ਨੂੰ ਵੱਡਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦੋ ਕੁ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਤੜਾਂ ਦੀ ਅਨਾਜ ਮੰਡੀ ਵਿੱਚ ਰੈਲੀ ਦੌਰਾਨ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ ਸਾਬਕਾ ਡੀ ਟੀ ਓ ਕਰਨ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਕੰਮ ਕਰਨ ਦੇ ਅਧਿਕਾਰ ਦਿੱਤੇ ਗਏ ਸਨ, ਪਰ ਉਨ੍ਹਾਂ ਹਲਕਾ ਇੰਚਾਰਜ ਨਿਯੁਕਤ ਨਹੀਂ ਕੀਤਾ। ਉਸ ਦਿਨ ਮੌਜੂਦਾ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਸਟੇਜ ’ਤੇ ਬਿਠਾ ਕੇ ਸਨਮਾਨ ਦਿੱਤਾ ਗਿਆ ਭਾਵੇਂ ਵਿਧਾਇਕ ਨੂੰ ਬੋਲਣ ਦਾ ਸਮਾਂ ਨਹੀਂ ਸੀ ਦਿੱਤਾ। 24 ਅਗਸਤ ਨੂੰ ਘੱਗਾ ਦੀ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋਵਾਂ ਆਗੂਆਂ ਵਿੱਚੋਂ ਕਿਸ ਨੂੰ ਵਧੇਰੇ ਤਾਕਤ ਦਿੱਤੀ ਜਾਂਦੀ ਹੈ। ਇਹ ਸਮਾਂ ਹੀ ਦੱਸੇਗਾ ਕਿ ਕਰਨ ਸਿੰਘ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਜਾਂਦਾ ਹੈ ਜਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਹੱਥ ਵਿੱਚ ਤਾਕਤ ਰਹਿਦੀ ਹੈ। ਜ਼ਿਕਰਯੋਗ ਹੈ ਕਿ 10 ਕਰੋੜ ਦੀ ਗਰਾਂਟ ਸਰਪੰਚਾਂ ਨੂੰ ਮੌਜੂਦਾ ਵਿਧਾਇਕ ਵੰਡੀ ਹੈ। ਇਸ ਤੋਂ ਇਲਾਵਾ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਉਨ੍ਹਾਂ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ।

Advertisement
Advertisement
×