DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੌਹੜਾ ਦੀ ਬਰਸੀ ਨਮਿਤ ਅਖੰਡ ਪਾਠ ਆਰੰਭ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ ਢਾਈ ਦਹਾਕੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 22ਵੀਂ ਬਰਸੀ ਸਬੰਧੀ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਚਲੇ ਘਰ ਵਿੱਚ ਅੱਜ ਅਖੰਡ ਪਾਠ ਆਰੰਭ ਹੋ ਗਿਆ। ਪਹਿਲੀ ਅਪਰੈਲ ਨੂੰ ਭੋਗ ਪੈਣ ਮਗਰੋਂ ਪੰਥਕ ਆਗੂ...

  • fb
  • twitter
  • whatsapp
  • whatsapp
Advertisement

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ ਢਾਈ ਦਹਾਕੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 22ਵੀਂ ਬਰਸੀ ਸਬੰਧੀ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਚਲੇ ਘਰ ਵਿੱਚ ਅੱਜ ਅਖੰਡ ਪਾਠ ਆਰੰਭ ਹੋ ਗਿਆ। ਪਹਿਲੀ ਅਪਰੈਲ ਨੂੰ ਭੋਗ ਪੈਣ ਮਗਰੋਂ ਪੰਥਕ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ। ਇਹ ਪਾਠ ਮਰਹੂਮ ਟੌਹੜਾ ਦੇ ਛੋਟੇ ਦੋਹਤੇ ਅਤੇ ਭਾਜਪਾ ਆਗੂ ਕੰਵਰਵੀਰ ਸਿੰਘ ਟੌਹੜਾ ਦੇ ਪਰਿਵਾਰ ਨੇ ਰਖਵਾਇਆ ਹੈ। ਉਹ ਟੌਹੜਾ ਦੇ ਜੱਦੀ ਘਰ ਵਿੱਚ ਹੀ ਰਹਿੰਦੇ ਹਨ। ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ (ਸ਼੍ਰੋਮਣੀ ਕਮੇਟੀ ਮੈਂਬਰ) ਅਤੇ ਉਨ੍ਹਾਂ ਦਾ ਵੱਡਾ ਦੋਹਤਾ ਹਰਿੰਦਰਪਾਲ ਸਿੰਘ ਟੌਹੜਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ) ਪਟਿਆਲਾ ਸ਼ਹਿਰ ਵਿਚ ਰਹਿੰਦੇ ਹਨ ਤੇ ਇਹ ਮਾਂ-ਪੁੱਤ ਅਕਾਲੀ ਦਲ (ਪੁਨਰ ਸੁਰਜੀਤ) ਦਾ ਹਿੱਸਾ ਹਨ।

Advertisement
Advertisement
×