Akali Dal leader: ਮਸਜਿਦ ਢਾਹੁਣਾ ਘੱਟਗਿਣਤੀ ਹੱਕਾਂ ’ਤੇ ਹਮਲਾ: ਖ਼ਾਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਜਨਰਲ ਕੌਂਸਲ ਸਈਅਦ ਪੱਪੂ ਖਾਨ ਨੇ ਸਹਾਰਨਪੁਰ(ਯੂਪੀ) ਕਲੈਕਟਰੇਟ ਕੰਪਲੈਕਸ ਵਿੱਚ ਮਸਜਿਦ ਢਾਹੁਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੇਰੇ ਪੰਜ ਵਜੇ ਪੁਲੀਸ ਫੋਰਸ ਨਾਲ ਕਲੈਕਟਰੇਟ ਨੂੰ ਸੀਲ ਕਰ ਕੇ 150 ਸਾਲ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਜਨਰਲ ਕੌਂਸਲ ਸਈਅਦ ਪੱਪੂ ਖਾਨ ਨੇ ਸਹਾਰਨਪੁਰ(ਯੂਪੀ) ਕਲੈਕਟਰੇਟ ਕੰਪਲੈਕਸ ਵਿੱਚ ਮਸਜਿਦ ਢਾਹੁਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੇਰੇ ਪੰਜ ਵਜੇ ਪੁਲੀਸ ਫੋਰਸ ਨਾਲ ਕਲੈਕਟਰੇਟ ਨੂੰ ਸੀਲ ਕਰ ਕੇ 150 ਸਾਲ ਪੁਰਾਣੀ ਮਸਜਿਦ ਨੂੰ ਢਾਹੁਣਾ, ਬਹੁਤ ਹੀ ਮੰਦਭਾਗਾ ਹੈ। ਇਹ ਸਿਰਫ਼ ਇੱਕ ਧਾਰਮਿਕ ਸਥਾਨ ਨੂੰ ਢਾਹੁਣਾ ਨਹੀਂ, ਸਗੋਂ ਦੇਸ਼ ਦੇ ਸੰਵਿਧਾਨ ਅਤੇ ਧਰਮ ਨਿਰਪੱਖਤਾ ਤੇ ਹਮਲਾ ਹੈ। ਉਨ੍ਹਾਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਇਕਰਾ ਹਸਨ ਅਤੇ ਹੋਰ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨ ਦੀ ਕਾਰਵਾਈ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਹਾਰਨਪੁਰ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਘੱਟ-ਗਿਣਤੀ ਭਾਈਚਾਰੇ ਵਿੱਚ ਪੈਦਾ ਹੋਏ ਰੋਸ ਨੂੰ ਦੂਰ ਕੀਤਾ ਜਾਵੇ।
Advertisement
Advertisement
×

