DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Aggarwal Sabha Sangrur : ਬਦਰੀ ਜਿੰਦਲ ਅਗਰਵਾਲ ਸਭਾ ਦੇ ਪ੍ਰਧਾਨ ਬਣੇ

ਪੁਲੀਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਤਲਖੀ ਭਰੇ ਮਾਹੌਲ ਦੌਰਾਨ ਚੋਣ ਨੇਪਰੇ ਚੜ੍ਹੀ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਬਦਰੀ ਜਿੰਦਲ ਆਪਣੇ ਸਮਰਥਕਾਂ ਨਾਲ।
Advertisement

ਅਗਰਵਾਲ ਸਭਾ ਸੰਗਰੂਰ ਦੀ ਪ੍ਰਧਾਨਗੀ ਲਈ ਚੋਣ ਅੱਜ ਪੁਲੀਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਅੱਜ ਹੋਈ ਵੋਟਿੰਗ ਦੌਰਾਨ ਬਦਰੀ ਜਿੰਦਲ ਨੇ ਸਿੱਧੇ ਮੁਕਾਬਲੇ ਵਿਚ ਵਿਰੋਧੀ ਉਮੀਦਵਾਰ ਬਿਮਲ ਕੁਮਾਰ ਬਾਂਸਲ ਨੂੰ 1464 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਅੱਜ ਅਗਰਵਾਲ ਸਭਾ ਦੀ 11 ਮੈਂਬਰੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਈਆਂ। ਕੁੱਲ 2100 ਵੋਟਾਂ ਪਈਆਂ, ਜਿਸ ਵਿੱਚੋਂ 12 ਰੱਦ ਹੋ ਗਈਆਂ। ਬਦਰੀ ਜਿੰਦਲ ਨੂੰ ਕੁੱਲ 1776 ਵੋਟਾਂ ਮਿਲੀਆਂ, ਜਦੋਂ ਕਿ ਬਿਮਲ ਕੁਮਾਰ ਬਾਂਸਲ ਨੂੰ 312 ਵੋਟਾਂ ਹੀ ਮਿਲੀਆਂ। ਅੱਜ ਚੋਣ ਦੌਰਾਨ ਕਈ ਵਾਰ ਮਾਹੌਲ ਤਲਖੀ ਵਾਲਾ ਵੀ ਬਣਿਆ ਪਰ ਪੁਲੀਸ ਵੱਲੋਂ ਸਖਤੀ ਵਰਤਦਿਆਂ ਮਾਹੌਲ ਵਿਗੜਨ ਤੋਂ ਬਚਾ ਲਿਆ। ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਸੀ ਜਦੋਂ ਪ੍ਰਧਾਨ ਦੇ ਉਮੀਦਵਾਰ ਬਿਮਲ ਕੁਮਾਰ ਬਾਂਸਲ ਨੇ ਸਰਪ੍ਰਸਤ ਟੀਮ ਵਿਚ ਸ਼ਾਮਲ ਦੋ ਪ੍ਰਮੁੱਖ ਆਗੂਆਂ ’ਤੇ ਕਥਿਤ ਤੌਰ ਉੱਤੇ ਜਾਅਲੀ ਵੋਟਾਂ ਭੁਗਤਾਉਣ ਅਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਬਿਮਲ ਕੁਮਾਰ ਬਾਂਸਲ ਅਤੇ ਉਸ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਵੱਲੋਂ ਉਨ੍ਹਾਂ ਨੂੰ ਸ਼ਾਂਤ ਕੀਤਾ ਗਿਆ। ਉਧਰ ਸਰਪ੍ਰਸਤ ਟੀਮ ਦੇ ਦੋਵੇਂ ਪ੍ਰਮੁੱਖ ਆਗੂਆਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੁੱਝ ਵੀ ਗਲਤ ਨਹੀਂ ਕੀਤਾ ਜਿਸ ਲਈ ਉਹ ਸਹੁੰ ਚੁੱਕਣ ਲਈ ਤਿਆਰ ਹਨ। ਇਸ ਦੌਰਾਨ ਸਾਬਕਾ ਨਗਰ ਕੌਂਸਲਰ ਅਸ਼ਕ ਕੁਮਾਰ ਰੱਜਾ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਵਾਇਆ।

Advertisement
Advertisement
×