ਕੇਜਰੀਵਾਲ ਦੇ ਬਰੀ ਹੋਣ ’ਤੇ ਹਾਈਕਮਾਨ ਨੇ ਲੱਡੂ ਵੀ ਸੁਨੇਹੇ ਦੇ ਕੇ ਵੰਡਵਾਏ: ਅਲਹੌਰਾਂ
‘ਆਪ’ ਸਰਕਾਰ ਨੂੰ ਹਰੇਕ ਫਰੰਟ ’ਤੇ ਫੇਲ੍ਹ ਦੱਸਦਿਆਂ ਟਕਸਾਲੀ ਕਾਂਗਰਸੀ ਤੇ ਕਾਂਗਰਸ ਦੇ ਕਿਸਾਨ ਸੈੱਲ ਦੇ ਸੂਬਾਈ ਆਗੂ ਇੰਦਰਜੀਤ ਸਿੰਘ ਅਲਹੌਰਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਡਰਾਮੇਬਾਜ਼ ਹੈੇ। ਇੱਕ ਕੇਸ ਵਿਚੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਬਰੀ ਹੋਣ ਸਬੰਧੀ...
‘ਆਪ’ ਸਰਕਾਰ ਨੂੰ ਹਰੇਕ ਫਰੰਟ ’ਤੇ ਫੇਲ੍ਹ ਦੱਸਦਿਆਂ ਟਕਸਾਲੀ ਕਾਂਗਰਸੀ ਤੇ ਕਾਂਗਰਸ ਦੇ ਕਿਸਾਨ ਸੈੱਲ ਦੇ ਸੂਬਾਈ ਆਗੂ ਇੰਦਰਜੀਤ ਸਿੰਘ ਅਲਹੌਰਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਡਰਾਮੇਬਾਜ਼ ਹੈੇ। ਇੱਕ ਕੇਸ ਵਿਚੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਬਰੀ ਹੋਣ ਸਬੰਧੀ ਅੱਜ ਪੰਜਾਬ ਭਰ ਵਿਚ ‘ਆਪ’ ਆਗੂਆਂ ਅਤੇ ਵਰਕਰਾਂ ਵੱਲੋਂ ਇਕੱਤਰਤਾਵਾਂ ਕਰਕੇ ਲੱਡੂ ਵੰਡਣ ਦੀਆਂ ਕਾਰਵਾਈਆਂ ’ਤੇ ਟਿੱਪਣੀ ਕਰਦਿਆਂ ਇੰਦਰਜੀਤ ਅਲਹੌਰਾਂ ਦਾ ਕਹਿਣਾ ਸੀ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਲੱਡੂ ਵੰਡਣ ਲਈ ਵੀ ਉਪਰੋਂ ਹਦਾਇਤਾਂ ਜਾਰੀ ਹੋਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਦਲਾਖੋਰੀ ਦੀਆਂ ਸਭ ਤੋਂ ਵੱਧ ਘਟਨਾਵਾਂ ਆਪ ਦੇ ਰਾਜਕਾਲ ’ਚ ਵਾਪਰੀਆਂ ਹਨ, ਜਿਨ੍ਹਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਮਾਰੀ ਹੈ। ਸਰਕਾਰ ਵਿਰੋਧੀਆਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਜੇਲ੍ਹੀਂ ਡੱਕਣ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਨੂੰ ਮਨਮਾਨੀਆਂ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ।

