DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Abchal Nagar Patiala: ਬਰਸਾਤੀ ਪਾਣੀ ਦੀ ਸਮੱਸਿਆ ਹੱਲ ਹੋਈ: Dr. Balbir Singh

ਸਿਹਤ ਮੰਤਰੀ ਨੇ ਅਬਚਲ ਨਗਰ ਵਿੱਚ 45 ਲੱਖ ਦੀ ਲਾਗਤ ਨਾਲ ਸਟਰੌਮ ਸੀਵਰ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ

  • fb
  • twitter
  • whatsapp
  • whatsapp
featured-img featured-img
ਪਟਿਆਲਾ ਦੇ ਅਬਚਲ ਨਗਰ ਵਿੱਚ ਸਟਰੌਮ ਸੀਵਰ ਪ੍ਰਾਜੈਕਟ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ। -ਫੋਟੋ: ਰਾਜੇਸ਼ ਸੱਚਰ
Advertisement

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਵਾਰਡ ਨੰਬਰ 19 ਅਧੀਨ ਪੈਂਦੇ ਅਬਚਲ ਨਗਰ ਵਿੱਚ 45 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟਰੌਮ ਸੀਵਰ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਅਬਚਲ ਨਗਰ ਦੇ ਵਾਸੀਆਂ ਵੱਲੋਂ ਬਰਸਾਤੀ ਮੌਸਮ ਦੌਰਾਨ ਗਲੀਆਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਸੀ। ਇਸ ਦੇ ਸਥਾਈ ਹੱਲ ਲਈ ਹੀ 45 ਲੱਖ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਇਸ ਸਟਰੌਮ ਸੀਵਰ ਪ੍ਰਾਜੈਕਟ ਤਹਿਤ ਇਲਾਕੇ ਦੀਆਂ ਪੰਜ ਗਲੀਆਂ ਵਿੱਚ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਨਾਲ ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ ਯਕੀਨੀ ਬਣੇਗੀ ਅਤੇ ਲੋਕਾਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਦਾ ਉਦੇਸ਼ ਵਿਕਾਸ ਨੂੰ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਰੱਖਣਾ ਨਹੀਂ, ਸਗੋਂ ਹਰ ਘਰ ਅਤੇ ਹਰ ਮੁਹੱਲੇ ਤੱਕ ਪਹੁੰਚਾਉਣਾ ਹੈ।

ਕਰੋਨਾ ਸਟਾਫ ਵੱਲੋਂ ਸਿਹਤ ਮੰਤਰੀ ਦੀ ਕੋਠੀ ਨੇੜੇ ਧਰਨਾ

ਪਟਿਆਲਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਇਥੇ ਪਾਸੀ ਰੋਡ ’ਤੇ ਸਥਿਤ ਰਿਹਾਇਸ਼ ਕੋਲ ਕੋਵਿਡ ਫਰੰਟਲਾਈਨ ਸਟਾਫ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਸੜਕ ’ਤੇ ਹੀ ਰੋਕ ਲਿਆ।ਉਨ੍ਹਾਂ ਉਥੇ ਹੀ ਪ੍ਰਦਰਸ਼ਨ ਕੀਤਾ ਤੇ ਚਾਰ ਵਰਕਰ ਭੁੱਖ ਹੜਤਾਲ ’ਤੇ ਵੀ ਬੈਠੇ। ਉਹ ਕਰੋਨਾ ਦੌਰਾਨ ਉਨ੍ਹਾਂ ਤੋਂ ਲਈਆਂ ਗਈਆਂ ਸੇਵਾਵਾਂ ਦੇ ਤਹਿਤ ਆਪਣੀਆਂ ਨੌਕਰੀਆਂ ਦੀ ਬਹਾਲੀ ਦੀ ਮੰਗ ਕਰ ਰਹੇ ਹਨ। ਯੂਨੀਅਨ ਆਗੂ ਸੰਦੀਪ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਰ ਵਾਰ ਟਾਲ਼ ਕੇ ਭੇਜ ਦਿਤਾ ਜਾਂਦਾ ਹੈ। ਇਸੇ ਦੌਰਾਨ ਸਾਬਕਾ ਮੇਅਰ ਸੰਜੀਵ ਬਿੱਟੂ ਵੀ ਆਪਣੇ ਕੁਝ ਕੁ ਸਾਥੀਆਂ ਸਣੇ ਧਰਨੇ ਵਾਲੀ ਥਾਂ ’ਤੇ ਆਏ ਅਤੇ ਸਮਰਥਨ ਦਿੰਦਿਆਂ ਧਰਨੇ ’ਚ ਵੀ ਬੈਠੇ। ਪ੍ਰਦਰਸ਼ਨਕਾਰੀਆਂ ਨੇ ਖੰਡਾ ਚੌਕ ਤੱਕ ਰੋਸ ਮਾਰਚ ਵੀ ਕੀਤਾ ਤੇ ਸਿਹਤ ਮੰਤਰੀ ਦਾ ਪੁਤਲਾ ਵੀ ਫੂਕਿਆ।

Advertisement
Advertisement
×