ਵਿਧਾਇਕ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ‘ਆਪ’ ਵਰਕਰ ਹਿਰਾਸਤ ’ਚ ਲਏ

ਵਿਧਾਇਕ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ‘ਆਪ’ ਵਰਕਰ ਹਿਰਾਸਤ ’ਚ ਲਏ

ਸਰਬਜੀਤ ਸਿੰਘ ਭੰਗੂ
ਸਨੌਰ, 4 ਅਗਸਤ

ਕੁਝ ਮਹੀਨੇ ਪਹਿਲਾਂ ਸ਼ੰਭੂ ਕੋਲ਼ੋਂ ਫੜੀ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਅੱਜ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਹਲਕਾ ਸਨੌਰ ਦੇ ਪਿੰਡ ਜਲਾਲਪੁਰ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ। ਕਸਬਾ ਬਹਾਦਰਗੜ੍ਹ ਵਿਖੇ ਇਕੱਠੇ ਹੋਏ ਵਰਕਰਾਂ ਨੇ ਕੋਠੀ ਦੇ ਘਿਰਾਓ ਲਈ ਜਿਉਂ ਹੀ ਜਲਾਲਪੁਰ ਪਿੰਡ ਵੱਲ ਚਾਲੇ ਪਾਏ ਤਾਂ ਪੁਲੀਸ ਨੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਦੇ ਕੋਲ਼ੋਂ ਕਈ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਵਰਕਰਾਂ ਨੂੰ ਪੁਲੀਸ ਨੇ ਸ਼ਾਮੀ ਚਾਰ ਵਜੇ ਰਿਹਾਅ ਕਰ ਦਿੱਤਾ। ਇਨ੍ਹਾਂ ਵਿਚ ਹਰਚੰਦ ਸਿੰਘ ਬਰਸਟ, ਕੁੰਦਨ ਗੋਗੀਆ ਅਤੇ ਜਰਨੈਲ ਸਿੰਘ ਮੰਨੂੰ ਸ਼ਾਮਲ ਸਨ। ਵਰਕਰਾਂ ਦਾ ਕਹਿਣਾ ਸੀ ਕਿ ਇਹ ਕਥਿਤ ’ਤੇ ਵਿਧਾਇਕ ਦੀ ਸ਼ਹਿ ਨਾਲ਼ ਚੱਲ ਰਿਹਾ ਸੀ। ਵਿਧਾਇਕ ਦੇ ਅਸਤੀਫੇ ਦੀ ਮੰਗ ਸਮੇਤ ਉਨ੍ਹਾਂ ਨੇ ਇਸ ਮਾਮਲੇ ਦੀ ਸੀਬੀਆਈ ਜਾਂ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਸੁਪਰੀਮ ਕੋਰਟ ਵੱਲੋਂ ਐੱਨਐੱਲਐੱਸਆਈਯੂ ਬੰਗਲੂਰੂ ਦੀ ਦਾਖ਼ਲਾ ਪ੍ਰੀਖਿਆ ਰੱਦ

ਸੁਪਰੀਮ ਕੋਰਟ ਵੱਲੋਂ ਐੱਨਐੱਲਐੱਸਆਈਯੂ ਬੰਗਲੂਰੂ ਦੀ ਦਾਖ਼ਲਾ ਪ੍ਰੀਖਿਆ ਰੱਦ

22 ਕੌਮੀ ਲਾਅ ਯੂਨੀਵਰਸਿਟੀਆਂ ਵਿੱਚ 28 ਸਤੰਬਰ ਨੂੰ ਹੋਣ ਵਾਲੀ ਸੀਐੱਲਏਟੀ...

ਸੁਪਰੀਮ ਕੋਰਟ ਵੱਲੋਂ ਐੱਨਐੱਲਐੱਸਆਈਯੂ ਬੰਗਲੂਰੂ ਦੀ ਦਾਖ਼ਲਾ ਪ੍ਰੀਖਿਆ ਰੱਦ

ਸੁਪਰੀਮ ਕੋਰਟ ਵੱਲੋਂ ਐੱਨਐੱਲਐੱਸਆਈਯੂ ਬੰਗਲੂਰੂ ਦੀ ਦਾਖ਼ਲਾ ਪ੍ਰੀਖਿਆ ਰੱਦ

22 ਕੌਮੀ ਲਾਅ ਯੂਨੀਵਰਸਿਟੀਆਂ ਵਿੱਚ 28 ਸਤੰਬਰ ਨੂੰ ਹੋਣ ਵਾਲੀ ਸੀਐੱਲਏਟੀ...

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪ ਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ...

ਸ਼ਹਿਰ

View All