‘ਆਪ’ ਨੇ ਰਾਜਿੰਦਰਾ ਹਸਪਤਾਲ ’ਚ ਬੇਨਿਯਮੀਆਂ ਨੂੰ ਉਭਾਰਿਆ

‘ਆਪ’ ਨੇ ਰਾਜਿੰਦਰਾ ਹਸਪਤਾਲ ’ਚ ਬੇਨਿਯਮੀਆਂ ਨੂੰ ਉਭਾਰਿਆ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਮਈ

ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਅੱਜ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਰਾਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਦਾ ਕਰੋਨਾ ਵਾਰਡ ਵਿਚ ਲਗਾਏ ਕੈਮਰਿਆਂ ਲਈ ਧੰਨਵਾਦ ਕੀਤਾ ਹੈ ਉੱਥੇ ਹੀ ਉਨ੍ਹਾਂ ਕਰੋਨਾ ਵਾਰਡ ਵਿਚ ਔਰਤ ਮਰੀਜ਼ਾਂ ਨਾਲ ‘ਵਾਰਡ ਅਟੈਂਡੈਂਟ’ ਵੱਲੋਂ ਕੀਤੇ ਜਾ ਰਹੀ ਗੈਰ ਮਨੁੱਖੀ ਕੰਮਾਂ ਬਾਰੇ ਵੀ ਚੇਤੇ ਕਰਾਇਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਆਮ ਆਦਮੀ ਪਾਰਟੀ ਨੇ ਕਰੋਨਾ ਵਾਰਡ ਦੀ ਇੰਚਾਰਜ ਆਈਏਐੱਸ ਸੁਰਭੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਕਰੋਨਾ ਵਾਰਡਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਐੱਲਈਡੀ ਬਾਹਰ ਹਾਲ ਵਿਚ ਲਾਈਆਂ ਜਾਣ ਤਾਂ ਕਿ ਮਰੀਜ਼ਾਂ ਦੇ ਵਾਰਸ ਆਪਣੇ ਮਰੀਜ਼ਾਂ ਦਾ ਹਾਲ ਦੇਖ ਸਕਣ। ਇਸੇ ਤਹਿਤ ਕੁੰਦਨ ਗੋਗੀਆ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਪ੍ਰੋ. ਸੁਮੇਰ ਆਦਿ ਹੋਰ ਕਈ ਨੇਤਾਵਾਂ ਨੇ ਕਿਹਾ ਹੈ ਕਿ ਕਰੋਨਾ ਵਾਰਡ ’ਚ ਲੜਕੀ ਨਾਲ ਇਕ ਵਾਰਡ ਅਟੈਂਡੈਂਟ ਨੇ ਗ਼ਲਤ ਹਰਕਤ ਕੀਤੀ ਹੈ, ਜਿਸ ਦੀ ਸ਼ਿਕਾਇਤ ਵੀ ਹੋਈ ਹੈ।

ਗਲਤ ਅਨਸਰਾਂ ਦੀ ਪੜਤਾਲ ਕਰ ਰਹੇ ਹਾਂ: ਰੇਖੀ

ਰਾਜਿੰਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚ ਐੱਸ ਰੇਖੀ ਨੇ ਕਿਹਾ ਹੈ ਕਿ ਉਹ ਗਲਤ ਅਨਸਰਾਂ ਦੀ ਪੜਤਾਲ ਕਰ ਰਹੇ ਹਾਂ, ਹੁਣ ਤਾਂ 30 ਮਿਲਟਰੀ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਧਿਆਨ ਵਿਚ ਅਜਿਹਾ ਮਾਮਲਾ ਆਇਆ ਸੀ ਪਰ ਬੰਦਾ ਨਹੀਂ ਫੜਿਆ ਗਿਆ, ਹੁਣ ਪੂਰੀ ਚੌਕਸੀ ਹੈ ਅਤੇ ਸ਼ੱਕੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All