Pannu Highlights Public Welfare Initiatives‘: ਆਪ’ ਸਰਕਾਰ ਲੋਕ ਮਸਲੇ ਹੱਲ ਕਰਨ ਲਈ ਵਚਨਬੱਧ: ਪੰਨੂ
ਹਫ਼ਤਾਵਾਰੀ ਲੋਕ ਦਰਬਾਰ ਲਾ ਕੇ ਕਈ ਮਸਲੇ ਹੱਲ ਕੀਤੇ
‘ਆਪ’ ਦੇ ਸੂਬਾਈ ਜਨਰਲ ਸਕੱਤਰ ਅਤੇ ਮੀਡੀਆ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਮਸਲੇ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਹ ਗੁਰਮਤਿ ਐਨਕਲੇਵ ’ਚ ਲਾਏ ਹਫ਼ਤਾਵਾਰੀ ਲੋਕ ਦਰਬਾਰ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਕਾਬਿਲਗ਼ੌਰ ਹੈ ਕਿ ਬਲਤੇਜ ਪੰਨੂ ਹਰ ਹਫ਼ਤੇ ਇੱਥੇ ਲੋਕ ਦਰਬਾਰ ਲਾ ਕੇ ਲੋਕ ਮਸਲੇ ਹੱਲ ਕਰਦੇ ਹਨ। ਅੱਜ ਵੀ ਉਨ੍ਹਾਂ ਸੈਂਕੜੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਦਾ ਮੌਕੇ ’ਤੇ ਹੀ ਨਬੇੜਾ ਕੀਤਾ ਗਿਆ। ਪੀ ਆਰ ਟੀ ਸੀ ਵਰਕਰਾਂ ਦੇ ਕੁਝ ਮਸਲਿਆਂ ਦੇ ਹੱਲ ਲਈ ਸ੍ਰੀ ਪੰਨੂ ਨੇ ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੂੰ ਵੀ ਨਾਲ ਬਿਠਾਇਆ ਹੋਇਆ ਸੀ। ਸ੍ਰੀ ਪੰਨੂ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਰਾਜਨੀਤੀ ਚਮਕਾਉਣ ਲਈ ‘ਆਪ’ ਸਰਕਾਰ ਦੇ ਕੰਮਾਂ ’ਤੇ ਸਵਾਲ ਉਠਾ ਰਹੀਆਂ ਹਨ, ਪਰ ਉਹ ਇਹ ਗੱਲ ਭੁੱਲ ਗਈਆਂ ਨੇ ਕਿ ਸਰਕਾਰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ’ਤੇ ਖਰੀ ਉਤਰ ਰਹੀ ਹੈ। ਉਨ੍ਹਾਂ ਆਖਿਆ ਕਿ ਸਿਹਤ ਯੋਜਨਾ ਤਹਿਤ ਦਸ ਲੱਖ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ, ਮਹਿਲਾਵਾਂ ਨੂੰ ਨਕਦੀ, ਮੁਫ਼ਤ ਬੱਸ ਸਫਰ, ਸਾਰੇ ਵਰਗਾਂ ਨੂੰ 600 ਯੂਨਿਟ ਤੱਕ ਰਿਆਇਤੀ ਬਿਜਲੀ ਤੇ ਖੇਤੀ ਟਿਊਬਵੈੱਲਾਂ ਲਈ ਢੁੱਕਵੇਂ ਰੂਪ ’ਚ ਬਿਜਲੀ ਦੇਣ ਸਮੇਤ ਕੱਸੀਆਂ ਅਤੇ ਸੂਇਆਂ ਤੱਕ ਪਾਣੀ ਪਹੁੰਚਦਾ ਕਰਨਾ ਵੀ ਸਰਕਾਰ ਦੀਆਂ ਪ੍ਰਾਪਤੀਆਂ ’ਚ ਸ਼ੁਮਾਰ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਅਭਿਸ਼ੇਕ ਅਤੇ ਗੋਲਡੀ ਲਾਦੇਨ ਮੌਜੂਦ ਸਨ।

