ਡਾਕਟਰਾਂ ਦੀ ਟੀਮ ਨੇ ਕੀਤਾ ਕਰੋਨਾ ਪੀੜਤ ਮ੍ਰਿਤਕ ਦਾ ਸਸਕਾਰ

ਡਾਕਟਰਾਂ ਦੀ ਟੀਮ ਨੇ ਕੀਤਾ ਕਰੋਨਾ ਪੀੜਤ ਮ੍ਰਿਤਕ ਦਾ ਸਸਕਾਰ

ਸ਼ਮਸ਼ਾਨਘਾਟ ਵਿੱਚ ਮ੍ਰਿੱਤਕ ਨੂੰ ਗੱਡੀ ਵਿੱਚੋਂ ਉਤਾਰਦੇ ਹੋਏ ਸਿਹਤ ਕਰਮਚਾਰੀ।

ਸੁਭਾਸ਼ ਚੰਦਰ
ਸਮਾਣਾ, 30 ਜੂਨ

ਨਾਮਧਾਰੀ ਕਲੋਨੀ ਸਮਾਣਾ ਦੇ 60 ਸਾਲਾ ਕਰੋਨਾ ਪਾਜ਼ੇਟਿਵ ਵਿਅਕਤੀ ਦੀ ਬੀਤੀ ਰਾਤ ਮੌਤ ਹੋ ਜਾਣ ’ਤੇ ਪੁਲੀਸ ਪ੍ਰਸ਼ਾਸਨ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਸੋਮਵਾਰ ਸਵੇਰੇ ਸਥਾਨਕ ਸ਼ਮਸ਼ਾਨਘਾਟ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਐੱਸਐੱਮਓ ਸਮਾਣਾ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਅਨੂਪ ਸਿੰਘ 26 ਜੂਨ ਦੀ ਰਾਤ ਇਲਾਜ ਲਈ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ ਜਿਥੇ ਉਸਦੀ ਕਰੋਨਾ ਰਿਪੋਰਟ ਪਾਜ਼ੋਟਿਵ ਮਿਲੀ ਤੇ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ। ਪਿਛਲੇ ਇਕ ਹਫਤੇ ਦੌਰਾਨ ਸ਼ਹਿਰ ਵਿੱਚ ਕਰੋਨਾਵਾਇਰਸ ਮਾਮਲਿਆ ਦੀ ਗਿਣਤੀ ਵਧਣ ਨਾਲ ਸਹਿਮ ਦਾ ਮਾਹੌਲ ਹੈ। ਡਾਕਟਰਾਂ ਅਨੁਸਾਰ 27 ਜੂਨ ਨੂੰ ਕਰੋਨਾਵਾਇਰਸ ਪੀੜਤ ਦੇ ਸੰਪਰਕ ਵਿੱਚ ਆਏ 87 ਲੋਕਾਂ ਦੇ ਸੈਂਪਲਾਂ ’ਚ ਨਾਮਧਾਰੀ ਕਲੋਨੀ ਦੇ ਦੋ ਵਿਅਕਤੀ, ਕ੍ਰਿਸ਼ਨਾ ਬਸਤੀ ਦੇ ਦੋ ਵਿਅਕਤੀ ਤੇ ਮੁਨਿਆਰਾਂ ਮੁਹੱਲਾ ਦੀ ਇਕ ਔਰਤ ਕਰੋਨਾ ਪਾਜ਼ੇਟਿਵ ਪਾਏ ਗਏ।

ਸਾਧਾਰਨਪੁਰ ਦੇ ਵਿਅਕਤੀ ਦੀ ਕਰੋਨਾ ਨਾਲ ਮੌਤ

ਘੱਗਾ (ਸ਼ਾਹਬਾਜ਼ ਸਿੰਘ) ਨੇੜਲੇ ਪਿੰਡ ਸਾਧਾਰਨਪੁਰ ਦੇ ਇਕ ਵਿਅਕਤੀ ਦੀ ਕਰੋਨਵਾਇਰਸ ਭਾਵ ਕੋਵਿਡ-19 ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 55 ਸਾਲ ਦੇ ਕਰੀਬ ਇਹ ਵਿਅਕਤੀ  ਬੀਮਾਰ ਹੋਣ ਉਤੇ ਸਮਾਣਾ ਸਿਵਲ ਹਸਪਤਾਲ ਦਾਖਲ ਸੀ ਪਰ ਹਾਲਤ ਖਰਾਬ ਹੋਣ ਕਾਰਨ ਸਮਾਣਾ ਹਸਪਤਾਲ ਤੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ- 32 ਹਸਪਤਾਲ ਕੰਮ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਜਿਥੇ ਲੰਘੇ ਦਿਨ ਉਸ ਦੀ ਕਰੋਨਾਵਾਇਰਸ ਦੀ ਬਿਮਾਰੀ ਨਾਲ ਮੌਤ ਹੋ ਗਈ।  ਉਸ ਦਾ ਸਸਕਾਰ ਚੰਡੀਗੜ੍ਹ ਸਿਹਤ ਮਹਿਕਮੇ ਦੀ ਟੀਮ ਵੱਲੋਂ ਚੰਡੀਗੜ੍ਹ ਵਿੱਚ ਹੀ ਕਰ ਦਿੱਤਾ ਗਿਆ।ਸ਼ੁਤਰਾਣਾ ਦੇ ਐੱਸਐੱਮਓ ਡਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਪਤਾ ਲੱਗਦਿਆਂ ਹੀ ਪਿੰਡ ਸਾਧਾਰਨਪੁਰ ਵਿੱਚ ਸਿਹਤ ਟੀਮਾਂ ਪੁੱਜ ਗਈਆਂ ਅਤੇ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦਾ ਪਤਾ ਲਾ ਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All