ਸ਼ੋਅ ਰੂਮ ’ਚ ਅੱਗ ਲੱਗੀ

ਸ਼ੋਅ ਰੂਮ ’ਚ ਅੱਗ ਲੱਗੀ

ਨਿੱਜੀ ਪੱਤਰ ਪ੍ਰੇਰਕ

ਪਟਿਆਲਾ, 29 ਨਵੰਬਰ

ਲੱਕੜ ਮੰਡੀ ’ਚ ਇੱਕ ਸ਼ੋਅਰੂਮ ’ਚ ਅੱਜ ਤੜਕੇ ਅੱਗ ਲੱਗ ਗਈ, ਜਿਸ ’ਤੇ ਫਾਇਰ ਬ੍ਰਿਗੇਡ ਨੇ ਇਸ ’ਤੇ ਕਾਬੂ ਪਾਇਆ। ਨੰਬਰ ਪਲੇਟ ਤੇ ਫਲੈਕਸ ਆਦਿ ਆਧਾਰਤ ਇਸ ਸ਼ੋਅ ਰੂਮ ਦੀ ਉਪਰਲੀ ਮੰਜ਼ਿਲ ’ਤੇ ਤੜਕੇ ਕਰੀਬ ਚਾਰ ਵਜੇ ਅੱਗ ਭੜਕ ਪਈ। ਪਤਾ ਲੱਗਣ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਛੇ ਵਜੇ ਮੁਹਿੰਮ ਆਰੰਭ ਦਿੱਤੀ। ਫਾਇਰ ਬ੍ਰਿਗੇਡ ਦੇ ਇੱਕ ਕਰਮਚਾਰੀ ਮੁਤਾਬਕ ਤਿੰਨ ਫਾਇਰ ਗੱਡੀਆਂ ਨਾਲ ਮੁਸ਼ਕਲ ਨਾਲ ਅੱਗ ’ਤੇ ਪਾਣੀ ਪਾਇਆ ਗਿਆ। ਛੱਤ ’ਤੇ ਗੁਦਾਮ ’ਚ ਪਏ ਸਾਮਾਨ ਕਾਰਨ ਅੱਗ ਭੜਕੀ ਹੋਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਸ਼ੋਅ ਰੂਮ ਧਿਰ ਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ ਤਿੰਨ ਲੱਖ ਰੁਪਏਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All