ਬਿਜਲੀ ਟਾਵਰ ’ਤੇ ਚੜ੍ਹੇ ਅਪਰੈਂਟਿਸ ਵਰਕਰਾਂ ਖ਼ਿਲਾਫ਼ ਕੇਸ ਦਰਜ : The Tribune India

ਬਿਜਲੀ ਟਾਵਰ ’ਤੇ ਚੜ੍ਹੇ ਅਪਰੈਂਟਿਸ ਵਰਕਰਾਂ ਖ਼ਿਲਾਫ਼ ਕੇਸ ਦਰਜ

ਬਿਜਲੀ ਟਾਵਰ ’ਤੇ ਚੜ੍ਹੇ ਅਪਰੈਂਟਿਸ ਵਰਕਰਾਂ ਖ਼ਿਲਾਫ਼ ਕੇਸ ਦਰਜ

ਸੰਘਰਸ਼ ’ਤੇ ਡਟੇ ਹੋਏ ਅਪਰੈਂਟਿਸ ਵਰਕਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 30 ਸਤੰਬਰ

‘ਆਪ’ ਸਰਕਾਰ ਵੱਲੋਂ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਦੀਆਂ ਦੋ ਹਜ਼ਾਰ ਅਸਾਮੀਆਂ ਭਰਨ ਲਈ ਜਾਰੀ ਕੀਤੇ ਗਏ ਨੋਟੀਫ਼ਿਕੇਸਨ ’ਚ ਰੱਖੀ ਗਈ ਲਿਖਤੀ ਟੈਸਟ ਲੈਣ ਦੀ ਸ਼ਰਤ ਤੋਂ ਖਫ਼ਾ ਹੋ ਕੇ ਦੋ ਹਫਤਿਆਂ ਤੋਂ ਬਿਜਲੀ ਟਾਵਰ ’ਤੇ ਚੜ੍ਹੇ ‘ਅਪਰੈਂਟਿਸ ਵਰਕਰਾਂ ਖਿਲਾਫ਼ ਪੁਲੀਸ ਵੱਲੋਂ ਆਖਰ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਪਸਿਆਣਾ ਵਿੱਚ ਧਾਰਾ 387 ਅਤੇ 427 ਸਮੇਤ ਪ੍ਰਵੈਨਸ਼ਨ ਪਬਲਿਕ ਪ੍ਰਾਪਰਟੀ ਡੈਮੇਜ ਐਕਟ ਦੀ ਧਾਰਾ 3 ਅਤੇ 4 ਤਹਿਤ ਇਹ ਕੇਸ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਲਈ ਪ੍ਰਦਰਸ਼ਨਕਾਰੀ ਭਾਵੇਂ ਪਹਿਲਾਂ ਵੀ ਪਾਣੀ ਵਾਲ਼ੀਆਂ ਟੈਂਕੀਆਂ ਜਾਂ ਅਜਿਹੀਆਂ ਹੋਰ ਉੱਚੀਆਂ ਇਮਾਰਤਾਂ ’ਤੇ ਜਾ ਚੜ੍ਹਦੇ ਹਨ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਕਦਰ ਬਿਜਲੀ ਵਾਲ਼ੇ ਟਾਵਰ ’ਤੇ ਚੜ੍ਹਨ  ਦੀ ਇਹ ਨਿਵੇਕਲੀ ਘਟਨਾ ਹੈ। ਇਨ੍ਹਾਂ ਬੇਰੁਜ਼ਗਾਰਾਂ ਵੱਲੋਂ ਆਪਣੀ ਠਾਹਰ ਬਣਾਉਣ ਲਈ ਜਿਸ ਟਾਵਰ ਦੀ ਚੋਣ ਕੀਤੀ ਗਈ ਹੈ,  ਇਹ ਅਸਲ ’ਚ ਆਪਣੇ ਆਪ ’ਚ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਨੂੰ ਬਿਜਲੀ ਸਪਲਾਈ ਦੀ ਲੋੜ ਪੈਣ ’ਤੇ ਜੇਕਰ ਦਿੱਲੀ ਜਾਂ ਕਿਸੇ ਵੀ ਹੋਰ ਸੂਬੇ ਤੋਂ ਮੁੱਲ ਜਾਂ ਉਧਾਰੀ ਬਿਜਲੀ ਸਪਲਾਈ ਲੈਣ ਦੀ ਲੋੜ ਪੈਂਦੀ ਹੈ, ਤਾਂ ਇਹ ਬਿਜਲੀ ਸਪਲਾਈ ਅਜਿਹੇ ਵੱੱਡੇ ਟਾਵਰਾਂ ਨਾਲ਼ ਲੈਸ ਲਾਈਨਾਂ ਰਾਹੀਂ ਹੀ ਹਾਸਲ ਕੀਤੀ ਜਾਂਦੀ ਹੈ। ਬਿਜਲੀ ਸਪਲਾਈ ਦੀਆਂ ਇਨ੍ਹਾਂ ਲਾਈਨਾਂ ਦੀ ਪਾਵਰ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ 400 ਕਿਲੋਵਾਟ ’ਤੇ ਆਧਾਰਤ ਵਧੇਰੇ ਵੋਲਟੇਜ ਵਾਲ਼ਾ ਕਰੰਟ ਹੁੰਦਾ ਹੈ। 

 ਉਂਜ ਇਨ੍ਹਾਂ ਨੌਜਵਾਨਾਂ ਦੇ ਇਸ ਟਾਵਰ ’ਤੇ ਚੜ੍ਹਨ ਕਰਕੇ ਮਹਿਕਮੇ ਵੱਲੋਂ ਆਸੇ ਪਾਸੇ ਤੋਂ ਡਿਸਕੁਨੈਕਟ ਕਰ ਕੇ ਇਸ ਟਾਵਰ ਨੂੰ ਕਰੰਟ ਰਹਿਤ ਕੀਤਾ ਹੋਇਆ ਹੈ। ਭਾਵੇਂ ਸਰਕਾਰ ਵਿਰੋਧੀ ਧਿਰਾਂ ਤੋਂ ਬਿਕਰਮ ਮਜੀਠੀਆ ਅਤੇ ਸੁਰਜੀਤ ਰੱਖੜਾ ਸਮੇਤ ਪਰਨੀਤ ਕੌਰ ਵੀ ਟਾਵਰ ’ਤੇ ਚੜ੍ਹੇ ਨੌਜਵਾਨ ਕੋਲ ਫੇਰੀ ਪਾ ਚੁੱਕੇ ਹਨ, ਪਰ ‘ਆਪ’ ਸਰਕਾਰ ਦਾ ਕੋਈ ਵੀ ਪ੍ਰਤੀਨਿਧ ਅਜੇ ਤੱਕ ਇਨ੍ਹਾਂ ਪ੍ਰਰਦਸ਼ਨਕਾਰੀਆਂ ਤੱਕ ਨਹੀਂ  ਅੱਪੜਿਆ।

ਉਂਜ ਕਈ ਦਿਨਾਂ ਤੱਕ ਕੇਸ ਦਰਜ ਨਾ ਕਰਨ ਦੀ ਕਾਰਵਾਈ ਨੂੰ ‘ਆਪ’ ਆਗੂ ਨੌਜਵਾਨਾਂ ਪ੍ਰਤੀ ਸਰਕਾਰ ਦਾ ਰਵੱਈਆ ਨਰਮ ਹੋਣਾ ਦੱਸ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲੀਸ ਨੂੰ ਵੀ ਇਹ ਕੇਸ ਬਿਜਲੀ ਮਹਿਕਮੇ ਵੱਲੋਂ ਕੀਤੀ ਗਈ ਸ਼ਿਕਾਇਤ ਕਰ ਕੇ ਦਰਜ ਕਰਨਾ ਪਿਆ ਹੈ। ਉਧਰ  ਭਾਵੇਂ ਪੁਲੀਸ ਵੱਲੋਂ ਇਹ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਵੀ ਗੁਪਤ ਰੱਖਿਆ ਜਾ ਰਿਹਾ ਸੀ, ਪਰ ਸੂਤਰਾਂ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁੁਸਾਰ ਪੁਲੀਸ ਵੱਲੋਂ ਅਪ੍ਰੈਂਟਿਸ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਕੇਸ਼ ਕੁਮਾਰ ਫਾਜ਼ਿਲਕਾ ਸਮੇਤ ਜਗਸੀਰ ਮਾਲੇਰਕੋਟਲਾ, ਗੁਰਪ੍ਰੀਤ ਫਿਰੋਜ਼ਪੁਰ, ਸੁਨੀਲ ਕੁਮਾਰ ਅਬੋਹਰ ਅਤੇ ਅਵਤਾਰ ਸਿੰਘ ਸੰਗਰੂਰ ਆਦਿ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ  ਹੈ।

 

ਪੁਲੀਸ ਕੇਸਾਂ ਅੱਗੇ ਨਹੀਂ ਝੁਕਾਂਗੇ: ਸੰਗਤਪੁਰਾ

ਯੂਨੀਅਨ ਦੇ ਆਗੂ ਪਵਿੱਤਰ ਸਿੰਘ ਸੰਗਤਪੁਰਾ ਨੇ ਕਿਹਾ ਕਿ ਉਹ ਕੇਸਾਂ ਦੀ ਪ੍ਰਵਾਹ ਨਾ ਕਰਦਿਆਂ ਭਰਤੀ ਲਈ ਰੱਖੀ ਗਈ ਲਿਖਤੀ ਟੈਸਟ ਦੀ ਸ਼ਰਤ ਰੱਦ ਕਰਵਾਉਣ, ਪੋਸਟਾਂ ਦੀ ਗਿਣਤੀ ਅਤੇ ਉਮਰ ਹੱਦ ’ਚ ਵਾਧਾ ਕਰਵਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਤਰਕ ਸੀ ਕਿ ਲਾਈਨਮੈਨਾਂ ਦੀ ਭਰਤੀ ਲਈ ਹੁਣ ਤੱਕ ਕਦੇ ਵੀ ਅਜਿਹਾ ਟੈਸਟ ਨਹੀਂ ਹੋਇਆ, ਜੋ  ਆਪ ਸਰਕਾਰ ਵੱਲੋਂ ਥੋਪਿਆ ਗਿਆ ਹੈ। 

 

ਕਿਸਾਨਾਂ ਤੇ ਹੋਰਨਾਂ ਵੱਲੋਂ ਕੇਸ ਦੀ ਨਿੰਦਾ

ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ, ਰਾਜੂ ਖੰਨਾ, ਸੁਰਜੀਤ ਅਬਲੋਵਾਲ ਤੇ   ਰਣਧੀਰ ਰੱਖੜਾ ਸਮੇਤ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਸਤਿਨਾਮ ਬਹਿਰੂ, ਰਮਿੰਦਰ ਪਟਿਆਲਾ, ਭੁਪਿੰਦਰ ਲੌਂਗੋਵਾਲ, ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼,  ਰਘਬੀਰ ਨਿਆਲ਼, ਬਲਰਾਜ ਜੋਸ਼ੀ, ਜਸਦੇਵ ਨੂਗੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਦਿੱਤੂਪੁਰ, ਬਲਾਕ ਪ੍ਰਧਾਨ ਅਵਾਤਾਰ ਕੌਰਜੀਵਾਲ਼ਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ, ਕਿਸਾਨ ਯੂਨੀਅਨ ਭਟੇੜੀ ਦੇ ਸੂਬਾ ਮੀਤ ਪ੍ਰਧਾਨ ਗੁਰਧਿਆਨ ਸਿਓਣਾ, ਕਿਸਾਨ ਯੂਨੀਅਨ ਲੱਖੋਵਾਲ਼ ਦੇ ਸੂਬਾਈ ਬੁਲਾਰੇ ਸੁਖਜੀਤ ਬਘੌਰਾ, ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਧੂ ਸ਼ੇਖਰ ਭਾਰਦਵਾਜ, ਪੰਮਾ ਪਨੌਦੀਆਂ, ਹਰਵਿੰਦਰ ਕਾਲ਼ਵਾ, ਦੋਧੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਨਕ ਮਾਜਰੀ, ਗੁਰਮੇਲ ਮਾਜਰੀ, ਰਾਓਹਰਜਿੰਦਰ ਸਿੰਘ ਸਮੇਤ ਕਈ ਹੋਰਨਾ ਨੇ ਵੀ ਬੇਰੁਜਗਾਰਾਂ ਖਿਲਾਫ਼ ਇਹ ਕੇਸ ਦਰਜ ਕਰਨ  ਦੀ ਨਿੰਦਾ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All