ਪਟਿਆਲਾ ਦੇ ਥਾਣਾ ਸਦਰ ਦੀਆਂ 91 ਪੰਚਾਇਤਾਂ ਨੇ ਕਰੋਨਾ ਅਫ਼ਵਾਹਾਂ ਨੂੰ ਰੋਕਣ ਲਈ ਮਤੇ ਪਾਏ

ਪਟਿਆਲਾ ਦੇ ਥਾਣਾ ਸਦਰ ਦੀਆਂ 91 ਪੰਚਾਇਤਾਂ ਨੇ ਕਰੋਨਾ ਅਫ਼ਵਾਹਾਂ ਨੂੰ ਰੋਕਣ ਲਈ ਮਤੇ ਪਾਏ

ਸਰਬਜੀਤ ਸਿੰਘ ਭੰਗੂ

ਪਟਿਆਲਾ, 24 ਸਤੰਬਰ

ਕਰੋਨਾ ਸਬੰਧੀ ਅਫ਼ਵਾਹਾਂ ਕਾਰਨ ਲੋਕਾਂ ਵਿਚ ਫੈਲੀ ਦਹਿਸ਼ਤ ਨੂੰ ਦੂਰ ਕਰਨ ਲਈ ਪਟਿਆਲਾ ਜ਼ਿਲ੍ਹੇ ਵਿੱਚ ਪੁਲੀਸ ਨੇ ਕਮਾਨ ਸੰਭਾਲ ਲਈ ਹੈ। ਥਾਣਾ ਸਦਰ ਪਟਿਆਲਾ ਨੇ ਲੋਕਾਂ ਨੂੰ ਜਾਗਰੂਕ ਕਰਕੇ ਥਾਣੇ ਅਧੀਨ ਆਉਂਦੀਆਂ 91 ਪੰਚਾਇਤਾਂ ਤੋਂ ਸਿਹਤ ਵਿਭਾਗ ਦੇ ਹੱਕ ਵਿੱਚ ਮਤੇ ਪਵਾਏ ਹਨ। ਇਸ ਸਬੰਧੀ ਅੱਜ ਕੌਲੀ ਵਿਖੇ ਥਾਣਾ ਮੁਖੀ ਪ੍ਰਦੀਪ ਬਾਜਵਾ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਡੀਐੱਸਪੀ ਅਜੇਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ, ਜਿਸ ਦੌਰਾਨ ਪੰਚਾਇਤਾਂ ਨੇ ਸਿਹਤ ਵਿਭਾਗ ਅਤੇ ਪੁਲੀਸ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੁਹਿੰਮ ’ਚ ਸਹਿਯੋਗ ਦੇਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All