DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

District Malerkotla ਵਿੱਚ 72.14 ਫ਼ੀਸਦੀ ਵੋਟਾਂ ਪਈਆਂ

ਵੋਟਾਂ ਦੀ ਗਿਣਤੀ 29 ਨੂੰ; ਅਮਰਗੜ੍ਹ ਵਿੱਚ ਸਭ ਤੋਂ ਵੱਧ 80.03 ਫ਼ੀਸਦ ਵੋਟਾਂ ਪੲੀਆਂ

  • fb
  • twitter
  • whatsapp
  • whatsapp
featured-img featured-img
ਮਾਲੇਰਕੋਟਲਾ ਦੇ ਵਾਰਡ ਨੰਬਰ 8 ਦੇ ਉਮੀਦਵਾਰ ਐੱਸ ਐੱਸ ਪੀ ਗੁਰਮੀਤ ਸਿੰਘ ਦੀ ਮੌਜੂਦਗੀ ਵਿਚ ਭਾਈਚਾਰਕ ਏਕਾ ਬਣਾਈ ਰੱਖਣ ਦਾ ਪ੍ਰਣ ਲੈਂਦੇ ਹੋਏ।
Advertisement

ਜ਼ਿਲ੍ਹਾ ਮਲੇਰਕੋਟਲਾ ਵਿੱਚ ਨਗਰ ਕੌਂਸਲ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਲਈ ਅੱਜ ਹੋਈ ਵੋਟਿੰਗ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਹੋਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਨੇ ਦੱਸਿਆ ਕਿ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੋਈ ਵੋਟਿੰਗ ਵਿੱਚ ਜ਼ਿਲ੍ਹੇ ਅੰਦਰ ਕਰੀਬ 72.14 ਫ਼ੀਸਦੀ ਵੋਟਾਂ ਪਈਆਂ। ਜ਼ਿਲ੍ਹਾ ਚੋਣ ਅਧਿਕਾਰੀ ਮੁਤਾਬਿਕ ਨਗਰ ਕੌਂਸਲ ਮਾਲੇਰਕੋਟਲਾ ਵਿੱਚ ਕੁੱਲ 71.63 ਫ਼ੀਸਦ, ਨਗਰ ਕੌਂਸਲ ਅਹਿਮਦਗੜ੍ਹ ਵਿੱਚ ਕੁੱਲ 72.27 ਫ਼ੀਸਦ ਅਤੇ ਨਗਰ ਪੰਚਾਇਤ ਅਮਰਗੜ੍ਹ ਵਿੱਚ 80.03 ਫ਼ੀਸਦ ਵੋਟਾਂ ਪਈਆਂ। ਵੋਟਾਂ ਦੀ ਗਿਣਤੀ 29 ਮਈ ਨੂੰ ਕੀਤੀ ਜਾਵੇਗੀ।

ਐੱਸ ਐੱਸ ਪੀ ਦੀ ਮੌਜੂਦਗੀ ’ਚ ਉਮੀਦਵਾਰਾਂ ਨੇ ਇੱਕਜੁਟਤਾ ਦਿਖਾਈ

ਮਾਲੇਰਕੋਟਲਾ: ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ 8 ਤਣਾਅ ਦੀ ਫੈਲੀ ਅਫ਼ਵਾਹ ਦਾ ਪਤਾ ਲਗਦਿਆਂ ਹੀ ਮੌਕੇ ’ਤੇ ਪਹੁੰਚੇ ਐੱਸ ਐੱਸ ਪੀ ਗੁਰਮੀਤ ਸਿੰਘ ਦੇ ਯਤਨਾਂ ਸਦਕਾ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੇ ਇੱਕਜੁਟਤਾ ਦਿਖਾਉਂਦਿਆਂ ਪੋਲਿੰਗ ਮੌਕੇ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਪ੍ਰਣ ਲਿਆ। ਐੱਸ ਐੱਸ ਪੀ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕੁਝ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਵਾਰਡ ਨੰਬਰ-8 ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆ ਸਕਦੀ ਹੈ, ਪਰ ਸਾਰੇ ਉਮੀਦਵਾਰਾਂ, ਸਿਆਸੀ ਪਾਰਟੀਆਂ, ਵਰਕਰਾਂ ਅਤੇ ਵੋਟਰਾਂ ਨੇ ਮਿਲਜੁਲ ਕੇ ਸ਼ਾਂਤਮਈ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਇਆ।

Advertisement
Advertisement
×