ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਟਿਆਲਾ ਡਾ. ਮੋਹਨ ਕੌਸ਼ਲ ਦੀ ਅਗਵਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰ ਰਾਜਪੁਰਾ ਵਿੱਚ ਆਯੂਸ਼ ਵਿਭਾਗ ਵੱਲੋਂ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥੀ ਸਿਹਤ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 658 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 339 ਆਯੁਰਵੈਦਿਕ ਅਤੇ 319 ਹੋਮਿਓਪੈਥੀ ਮਰੀਜ਼ ਸ਼ਾਮਲ ਸਨ। ਮਰੀਜ਼ਾਂ ਨੂੰ ਜੋੜਾਂ ਦੇ ਰੋਗ, ਚਮੜੀ ਦੀਆਂ ਬਿਮਾਰੀਆਂ, ਪੇਟ ਦੀਆਂ ਸਮੱਸਿਆਵਾਂ, ਗਾਇਨੀ ਰੋਗ, ਆਮ ਕਮਜ਼ੋਰੀ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਲਈ ਜਾਂਚਿਆ ਗਿਆ। ਗੁਰ ਕਿਰਪਾ ਲੈਬ ਰਾਜਪੁਰਾ ਵੱਲੋਂ ਮੁਫ਼ਤ ਸ਼ੂਗਰ ਟੈਸਟਿੰਗ ਵੀ ਕੀਤੀ ਗਈ। ਜਾਂਚ ਤੋਂ ਬਾਅਦ ਆਯੁਰਵੈਦਿਕ ਅਤੇ ਹੋਮਿਓਪੈਥੀ ਡਾਕਟਰਾਂ ਦੀ ਮਾਹਰ ਟੀਮ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਆਯੁਰਵੇਦ ਵਿਭਾਗ ਤੋਂ ਡਾ. ਪੂਜਾ ਅਰੋੜਾ ਅਤੇ ਡਾ. ਜਸਵੀਰ ਜਦਕਿ ਹੋਮਿਓਪੈਥੀ ਵਿਭਾਗ ਤੋਂ ਡਾ. ਰਵਿੰਦਰਪਾਲ ਅਤੇ ਡਾ. ਦਵਿੰਦਰ ਨੇ ਸੇਵਾਵਾਂ ਦਿੱਤੀਆਂ। ਡਾ. ਪੂਜਾ ਅਰੋੜਾ ਨੇ ਮੌਸਮੀ ਬਿਮਾਰੀਆਂ, ਘਰੇਲੂ ਉਪਚਾਰਾਂ ਅਤੇ ਪੰਚਕਰਮ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਅਫ਼ਸਰ ਡਾ. ਮੋਹਨ ਕੌਸ਼ਲ ਨੇ ਕੈਂਪ ਦਾ ਦੌਰਾ ਕਰ ਕੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਰਤਨ ਸ਼ਰਮਾ ਸੀਨੀਅਰ ਸਿਟੀਜ਼ਨ ਕੌਂਸਲ ਰਾਜਪੁਰਾ ਨੇ ਵੀ ਟੀਮ ਦਾ ਸਨਮਾਨ ਕੀਤਾ। ਕੈਂਪ ਪ੍ਰਬੰਧਨ ਵਿੱਚ ਮੋਹਨ ਪ੍ਰਕਾਸ਼, ਸੁਪਰਡੈਂਟ, ਸਚਿਨ ਉਪਵੈਦ, ਸਾਹਿਲ ਅਤੇ ਕਿਰਨਪਾਲ ਯੋਗਾ ਇੰਸਟਰੱਕਟਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

