DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 64.62 ਲੱਖ ਠੱਗੇ

ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਦੋ ਨੌਜਵਾਨਾਂ ਤੋਂ 64.62 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਮਾਂ-ਪੁੱਤਰ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਮੁੰਨੀ ਦੇਵੀ, ਉਸ ਦਾ ਪੁੱਤਰ ਮਨਜੀਤ ਵਾਸੀ...

  • fb
  • twitter
  • whatsapp
  • whatsapp
Advertisement

ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਦੋ ਨੌਜਵਾਨਾਂ ਤੋਂ 64.62 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਮਾਂ-ਪੁੱਤਰ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਮੁੰਨੀ ਦੇਵੀ, ਉਸ ਦਾ ਪੁੱਤਰ ਮਨਜੀਤ ਵਾਸੀ ਆਰੀਅਨ ਨਗਰ ਹਾਂਸੀ ਹਿਸਾਰ (ਹਰਿਆਣਾ) ਅਤੇ ਅਸ਼ੋਕ ਵਾਸੀ ਸਮਾਣਾ ਸ਼ਾਮਲ ਹਨ। ਰਵੀਕਾਂਤ ਸਿੰਘ ਵਾਸੀ ਪਿੰਡ ਖਨਾਲ ਕਲਾਂ (ਜ਼ਿਲ੍ਹਾ ਸੰਗਰੂਰ) ਦੀ ਸ਼ਿਕਾਇਤ ਅਨੁਸਾਰ ਉਹ ਅਤੇ ਉਸ ਦਾ ਦੋਸਤ ਹਿਮਾਂਸ਼ੂ ਵਾਸੀ ਇੰਦਰਾਪੁਰੀ ਸਮਾਣਾ ਚੰਡੀਗੜ੍ਹ ਵਿੱਚ ਮਨਜੀਤ ਨੂੰ ਮਿਲੇ, ਜਿਸ ਨੇ ਹਿਮਾਂਸ਼ੂ ਨੂੰ ਦਿੱਲੀ ਪੁਲੀਸ ਵਿੱਚ ਲਗਵਾਉਣ ਲਈ 50 ਲੱਖ ਅਤੇ ਉਸ ਨੂੰ ਇਨਕਮਟੈਕਸ ਵਿਭਾਗ ਵਿੱਚ 20 ਲੱਖ ਰੁਪਏ ਵਿਚ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ। ਮਨਜੀਤ ਨੇ ਕੁਝ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਆਪਣੇ ਅਤੇ ਆਪਣੀ ਮਾਤਾ ਮੁੰਨੀ ਦੇਵੀ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ। ਮਗਰੋਂ ਨਾ ਨੌਕਰੀ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

Advertisement
Advertisement
×