ਨਿਜੀ ਪੱਤਰ ਪ੍ਰੇਰਕ
ਸੰਗਰੂਰ, 17 ਜਨਵਰੀ
ਜ਼ਿਲ੍ਹਾ ਸੰਗਰੂਰ ’ਚ ਅੱਜ ਕਰੋਨਾ ਦੇ 126 ਨਵੇਂ ਕੇਸ ਆਏ ਹਨ ਜਿਸ ਨਾਲ ਜ਼ਿਲ੍ਹੇ ’ਚ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 598 ਤੱਕ ਜਾ ਪੁੱਜੀ ਹੈ। ਅੱਜ ਜ਼ਿਲ੍ਹੇ ’ਚੋ ਸਭ ਤੋਂ ਵੱਧ 40 ਕੇਸ ਬਲਾਕ ਸੰਗਰੂਰ ’ਚ ਆਏ ਹਨ। ਸਿਹਤ ਵਿਭਾਗ ਦੇ ਬੁਲਾਰੇ ਅਨੁਸਾਰ ਅੱਜ ਜ਼ਿਲ੍ਹੇ ਵਿੱਚ 126 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ ਬਲਾਕ ਸੰਗਰੂਰ ’ਚ 40 ਮਰੀਜ਼, ਬਲਾਕ ਕੌਹਰੀਆਂ ’ਚ 6 ਮਰੀਜ਼, ਬਲਾਕ ਲੌਂਗੋਵਾਲ ’ਚ 24 ਮਰੀਜ਼, ਬਲਾਕ ਭਵਾਨੀਗੜ੍ਹ ’ਚ 15 ਮਰੀਜ਼, ਬਲਾਕ ਸ਼ੇਰਪੁਰ ’ਚ 14 ਮਰੀਜ਼, ਬਲਾਕ ਧੂਰੀ ’ਚ 11 ਮਰੀਜ਼, ਬਲਾਕ ਮੂਨਕ 7 ਮਰੀਜ਼ ਤੇ ਬਲਾਕ ਸੁਨਾਮ ’ਚ 9 ਮਰੀਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਤੋਂ ਪੀੜਤ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 598 ਹੋ ਗਈ ਹੈ। ਕਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਵਿਚ 880 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਪਟਿਆਲਾ (ਖੇਤਰੀ ਪ੍ਰਤੀਨਿਧ) ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਤੋਂ ਪੀੜਤ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 1391 ਹੋ ਗਈ ਹੈ। ਉਧਰ ਅੱਜ 284 ਹੋਰ ਨਵੇਂ ਕੇਸ ਮਿਲੇ ਹਨ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1151 ਕੋਵਿਡ ਰਿਪੋਰਟਾਂ ਵਿਚੋਂ 284 ਕੇਸ ਪਾਜੇਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 155, ਨਾਭਾ 08, ਸਮਾਣਾ 01, ਰਾਜਪੁਰਾ 60, ਬਲਾਕ ਭਾਦਸੋਂ ਤੋਂ 04, ਬਲਾਕ ਕੋਲੀ 12, ਬਲਾਕ ਹਰਪਾਲਪੁਰ ਤੋਂ 05, ਬਲਾਕ ਕਾਲੋਮਾਜਰਾ ਤੋਂ 23, ਦੁਧਨਸਾਧਾ ਤੋਂ 07 ਅਤੇ ਬਲਾਕ ਸ਼ੁਤਰਾਣਾ ਤੋਂ 07 ਕੇਸ ਪਾਏ ਗਏ ਹਨ।