DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੀਨੀ ਡੋਰ ਦੇ 40 ਗੱਟੂ ਬਰਾਮਦ

ਬਸੰਤ ਦੀ ਰੁੱਤ ਵਿੱਚ ਪਤੰਗਬਾਜ਼ੀ ਦੌਰਾਨ ਚੀਨੀ ਡੋਰ ਨਾਲ ਹੋਣ ਵਾਲੇ ਹਾਦਸਿਆਂ ਦੇ ਖ਼ਿਲਾਫ਼ ਸ਼ਹਿਰੀ ਪੁਲੀਸ ਪਾਤੜਾਂ ਨੇ ਇੱਕ ਦੁਕਾਨ ਉੱਤੇ ਛਾਪਾ ਮਾਰ ਕੇ ਚੀਨੀ ਡੋਰ ਦੇ 40 ਗੱਟੂ ਬਰਾਮਦ ਕੀਤੇ ਹਨ। ਚੀਨੀ ਡੋਰ ਵੇਚਣ ਦੇ ਦੋਸ਼ ਹੇਠ ਉਸ ਖ਼ਿਲਾਫ...

  • fb
  • twitter
  • whatsapp
  • whatsapp
featured-img featured-img
ਥਾਣਾ ਮੁਖੀ ਪਾਤੜਾਂ ਹਰਪ੍ਰੀਤ ਸਿੰਘ ਅਤੇ ਸ਼ਹਿਰੀ ਪੁਲੀਸ ਚੌਕੀ ਦੇ ਇੰਚਾਰਜ ਲਵਦੀਪ ਸਿੰਘ ਜਾਣਕਾਰੀ ਦਿੰਦੇ ਹੋਏ।
Advertisement

ਬਸੰਤ ਦੀ ਰੁੱਤ ਵਿੱਚ ਪਤੰਗਬਾਜ਼ੀ ਦੌਰਾਨ ਚੀਨੀ ਡੋਰ ਨਾਲ ਹੋਣ ਵਾਲੇ ਹਾਦਸਿਆਂ ਦੇ ਖ਼ਿਲਾਫ਼ ਸ਼ਹਿਰੀ ਪੁਲੀਸ ਪਾਤੜਾਂ ਨੇ ਇੱਕ ਦੁਕਾਨ ਉੱਤੇ ਛਾਪਾ ਮਾਰ ਕੇ ਚੀਨੀ ਡੋਰ ਦੇ 40 ਗੱਟੂ ਬਰਾਮਦ ਕੀਤੇ ਹਨ। ਚੀਨੀ ਡੋਰ ਵੇਚਣ ਦੇ ਦੋਸ਼ ਹੇਠ ਉਸ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਪਾਤੜਾਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੀਨੀ ਡੋਰ ਨਾਲ ਹੋਣ ਵਾਲੇ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰੀ ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਲਵਦੀਪ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਏ ਐੱਸ ਆਈ ਕਾਲਾ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਟਿੱਬਾ ਬਸਤੀ ਵਿੱਚ ਇੱਕ ਦੁਕਾਨ ਉੱਤੇ ਛਾਪਾ ਮਾਰਿਆ ਜਿਸ ਦੌਰਾਨ ਪੁਲੀਸ ਨੂੰ 40 ਗੱਟੂ ਚੀਨੀ ਡੋਰ ਦੇ ਬਰਾਮਦ ਹੋਏ। ਪੁਲੀਸ ਨੇ ਸੁਮੀਤ ਕੁਮਾਰ ਵਾਸੀ ਵਾਰਡ ਨੰਬਰ 13 ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਸੰਤ ਦੀ ਰੁੱਤ ਦੌਰਾਨ ਪਤੰਗਬਾਜ਼ੀ ਕਰਨ ਵਾਲਿਆਂ ਤੇ ਚੀਨੀ ਡੋਰ ਵੇਚਣ ਵਾਲਿਆਂ ਉੱਤੇ ਨਿਗਾਹ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨੀ ਡੋਰ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement
Advertisement
×