25 ਕਿਲੋ ਲਿਫ਼ਾਫੇ ਜ਼ਬਤ, 16 ਚਲਾਨ
ਨਗਰ ਨਿਗਮ ਵੱਲੋਂ ਅੱਜ ਸਬਜ਼ੀ ਮੰਡੀ ਭਗਤ ਸਿੰਘ ਚੌਕ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਨਿਗਮ ਦੀ ਟੀਮ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰ ਰਹੇ ਗਾਹਕਾਂ ਅਤੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਦਮ ਚੁੱਕਦਿਆਂ 25 ਕਿਲੋ ਪਲਾਸਟਿਕ ਦੇ ਲਿਫ਼ਾਫੇ ਜ਼ਬਤ...
Advertisement
ਨਗਰ ਨਿਗਮ ਵੱਲੋਂ ਅੱਜ ਸਬਜ਼ੀ ਮੰਡੀ ਭਗਤ ਸਿੰਘ ਚੌਕ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਨਿਗਮ ਦੀ ਟੀਮ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰ ਰਹੇ ਗਾਹਕਾਂ ਅਤੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਦਮ ਚੁੱਕਦਿਆਂ 25 ਕਿਲੋ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ। ਇੰਜ ਹੀ 16 ਦੁਕਾਨਦਾਰਾਂ ਤੇ ਹੋਰਾਂ ਦੇ ਚਲਾਨ ਵੀ ਕੀਤੇ ਗਏ।
ਇਸ ਮੁਹਿੰਮ ਦੀ ਨਿਗਰਾਨੀ ਕਰਦਿਆਂ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਨਿਗਮ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵਚਨਬੱਧ ਹੈ ਜਿਸ ਕਰ ਕੇ ਇਹ ਮੁਹਿੰਮ ਜਾਰੀ ਰਹੇਗੀ। ਇਸ ਮੁਹਿੰਮ ਦੌਰਾਨ ਨਿਗਮ ਦੇ ਹੈਲਥ ਅਫਸਰ ਨਵਿੰਦਰ ਸਿੰਘ ਦੀ ਅਗਵਾਈ ਹੇਠ ਸੈਨਟਰੀ ਇੰਸਪੈਕਟਰ ਮੋਹਿਤ ਜਿੰਦਲ, ਇੰਦਰਜੀਤ ਸਿੰਘ, ਜਗਤਾਰ ਸਿੰਘ ਅਤੇ ਹਰਵਿੰਦਰ ਸਿੰਘ ਸਮੇਤ ਹੋਰਨਾ ਨੇ ਵੀ ਸ਼ਿਰਕਤ ਕੀਤੀ।
Advertisement
ਲੋਕਾਂ ਨੂੰ ਜਾਗਰੂਕ ਕਰਦਿਆਂ ਟੀਮ ਮੈਂਬਰਾਂ ਨੇ ਕਿਹਾ ਕਿ ਪਲਾਸਟਿਕ ਕੁਦਰਤ ਲਈ ਘਾਤਕ ਹੈ ਅਤੇ ਇਹ ਮਿੱਟੀ, ਪਾਣੀ ਅਤੇ ਜੀਵ-ਜੰਤੂਆਂ ਲਈ ਖ਼ਤਰਨਾਕ ਹੈ। ਟੀਮ ਵੱਲੋਂ ਸਬਜ਼ੀ ਵਪਾਰੀਆਂ ਅਤੇ ਖਰੀਦਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਘਰਾਂ ਤੋਂ ਕੱਪੜੇ ਦੇ ਥੈਲੇ ਜਾਂ ਜੂਟ ਬੈਗ ਨਾਲ ਲੈ ਕੇ ਆਉਣ ਅਤੇ ਪਲਾਸਟਿਕ ਦੀ ਵਰਤੋਂ ਤੁਰੰਤ ਬੰਦ ਕਰਨ। ਲੋਕਾਂ ਨੂੰ ਨਿਗਮ ਟੀਮ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਮਿਸ਼ਨਰ ਅਤੇ ਮੇਅਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਰੋਜ਼ਾਨਾ ਕਾਰਵਾਈ ਕੀਤੀ ਜਾਇਆ ਕਰਗੀ।
Advertisement
