ਦੋ ਨੌਜਵਾਨਾਂ ਤੋਂ ਚੋਰੀ ਦੇ 23 ਮੋਟਰਸਾਈਕਲ ਬਰਾਮਦ
ਐੱਸ ਪੀ ਸਿਟੀ ਪਲਵਿੰਦਰ ਸਿੰਘ ਚੀਮਾ ਅਤੇ ਡੀ ਐਸ ਪੀ ਸਿਟੀ 1 ਸਤਨਾਮ ਸਿੰਘ ਸੰਘਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਗਰੋਹ ਦਾ ਪਰਦਾਫਾਸ਼ ਥਾਣਾ ਲਾਹੌਰੀ ਗੇਟ ਦੇ ਐੱਸ ਐੱਸ ਓ ਸ਼ਿਵਰਾਜ ਢਿੱਲੋਂ ਵੱਲੋਂ ਕੀਤਾ ਗਿਆ ਹੈ। ਮੁਲ਼ਜ਼ਮਾਂ ’ਚ ਮਾਨਸਾ ਵਾਸੀ ਯਾਦਵਿੰਦਰ ਸਿੰਘ ਅਤੇ ਰਤੀਆ ਦੇ ਰਹਿਣ ਵਾਲ਼ੇ ਹਰਮਨ ਸਿੰਘ ਸ਼ਾਮਲ ਹਨ ਜਿਨ੍ਹਾਂ ਨੂੰ ਪੁਲੀਸ ਟੀਮ ਨੇ ਨਾਕੇ ਤੋ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ। ਪੁਲੀਸ ਨੂੰ ਛਾਣਬੀਣ ਦੌਰਾਨ ਇਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੇ ਹੀ 22 ਹੋਰ ਮੋਟਰਸਾਈਕਲ ਬਰਾਮਦ ਹੋਏ। ਚੋਰੀ ਕੀਤੇ ਗਏ ਇਹ ਸਾਰੇ ਮੋਟਰਸਾਈਕਲ ਸਪਲੈਂਡਰ ਕੰਪਨੀ ਦੇ ਹਨ। ਅਸਲ ’ਚ ਇਨ੍ਹਾਂ ਦਾ ਤਾਲ਼ਾ ਸੌਖਿਆਂ ਹੀ ਖੁੱਲ੍ਹ ਜਾਂਦਾ ਹੈ। ਪੁਲੀਸ ਅਧਿਕਾਰੀਆ ਦਾ ਕਹਿਣਾ ਸੀ ਕਿ ਚੋਰੀ ਮਗਰੋਂ ਮੁਲਜ਼ਮ ਇਨ੍ਹਾਂ ਮੋਟਰਸਾਈਲਕਾਂ ਨੂੰ ਸੇਲ ਕਰਨ ਦੀ ਥਾਂ ਗਹਿਣੇ ’ਤੇ ਰੱਖ ਦਿੰਦੇ ਸਨ ਅਤੇ ਗਹਿਣੇ ਦੀ ਰਕਮ ਵਸੂਲ ਲਈ ਜਾਂਦੀ ਸੀ। ਇਸ ਦੌਰਾਨ ਕਿਉਂਕਿ ਬਕਾਇਦਾ ਹਲਫੀਆ ਬਿਆਨ ਵੀ ਦਿਤਾ ਜਾਂਦਾ ਸੀ ਜਿਸ ਕਰਕੇ ਹੀ ਗਹਿਣੇ ਵਾਲ਼ਾ ਕੰਮ ਆਸਾਨੀ ਨਾਲ ਚੱਲਦਾ ਰਿਹਾ। ਪੁਲੀਸ ਵੱਲੋਂ ਪੁਲੀਸ ਰਿਮਾਡ ਲੈ ਕੇ ਇਨ੍ਹਾਂ ਤੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ
