2022 ਚੋਣਾਂ: ਟਿਕਟਾਂ ਦੀਆਂ ਦਾਅਵੇਦਾਰੀਆਂ ਦੇ ਨਿੱਤ ਬਦਲ ਰਹੇ ਸਮੀਕਰਨ

2022 ਚੋਣਾਂ: ਟਿਕਟਾਂ ਦੀਆਂ ਦਾਅਵੇਦਾਰੀਆਂ ਦੇ ਨਿੱਤ ਬਦਲ ਰਹੇ ਸਮੀਕਰਨ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 22 ਅਕਤੂਬਰ

ਪਟਿਆਲਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ਦੇ ਦਾਅਵੇਦਾਰ ਸਤਬੀਰ ਸਿੰਘ ਖੱਟੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਹੁਣ ਪਟਿਆਲਾ ਦਿਹਾਤੀ ’ਤੇ ਕਈ ਚਿਹਰਿਆਂ ਨੇ ਦਾਅਵੇਦਾਰੀ ਠੋਕੀ ਹੈ। ਕੱਲ੍ਹ ਤੋਂ ਕੁਝ ਨੇ ਤਾਂ ਸੁਖਬੀਰ ਸਿੰਘ ਬਾਦਲ ਤੱਕ ਸੰਪਰਕ ਵੀ ਕੀਤਾ ਹੈ। ਜਾਣਕਾਰੀ ਅਨੁਸਾਰ ਸਤਬੀਰ ਸਿੰਘ ਖੱਟੜਾ ਦੇ ਸਿਆਸਤ ਛੱਡਣ ਤੋਂ ਬਾਅਦ ਪਟਿਆਲਾ ਦਿਹਾਤੀ ਤੋਂ ਸਭ ਤੋਂ ਵੱਧ ਚਰਚਾ ਵਿਚ ਚੱਲ ਰਹੇ ਦਾਅਵੇਦਾਰ ਵਿਸ਼ਣੂ ਸ਼ਰਮਾ ਦਾ ਨਾਮ ਅੱਗੇ ਹੈ, ਇਸ ਬਾਰੇ ਕਿਆਸ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਹਿੰਦੂ ਉਮੀਦਵਾਰ ਬ੍ਰਹਮ ਮਹਿੰਦਰਾ ਨੂੰ ਜੇਕਰ ਮਾਤ ਦੇਣੀ ਹੈ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹਿੰਦੂ ਚਿਹਰਾ ਹੀ ਮੈਦਾਨ ਵਿਚ ਉਤਾਰਨਾ ਪਵੇਗਾ। ਵਿਸ਼ਣੂ ਸ਼ਰਮਾ ਪਹਿਲਾਂ ਕਾਂਗਰਸ ਵਿਚ ਹੁੰਦਿਆਂ 2002 ਤੋਂ 2007 ਦੀ ਕਾਂਗਰਸ ਸਰਕਾਰ ਮੌਕੇ ਪਟਿਆਲਾ ਨਗਰ ਨਿਗਮ ਦੇ ਮੇਅਰ ਵੀ ਰਹੇ ਹਨ, ਪਟਿਆਲਾ ਦਿਹਾਤੀ ਵਿਚ ਨਗਰ ਨਿਗਮ ਪਟਿਆਲਾ ਦੇ 27 ਵਾਰਡ ਹਨ, ਇਸ ਕਰਕੇ ਪਹਿਲਾਂ ਹੀ ਵਿਸ਼ਣੂ ਸ਼ਰਮਾ ਦੀ ਕਾਫ਼ੀ ਜਾਣ ਪਛਾਣ ਦੱਸੀ ਜਾਂਦੀ ਹੈ, ਪਰ ਦਲ ਵਿਚੋਂ ਹੀ ਵਿਸ਼ਣੂ ਸ਼ਰਮਾ ਦਾ ਵਿਰੋਧ ਵੀ ਨਾਲੋ ਨਾਲ ਹੋ ਰਿਹਾ ਹੈ। ਇਸੇ ਤਰ੍ਹਾਂ ਇਸੇ ਮਹੀਨੇ ਵਿਚ ਤਿੰਨ ਵਾਰ ਸੁਖਬੀਰ ਬਾਦਲ ਨੂੰ ਮਿਲ ਕੇ ਆਏ ਐੱਮਸੀ ਰਹੇ ਜਸਵੰਤ ਸਿੰਘ ਟਿਵਾਣਾ ਨੇ ਵੀ ਆਪਣਾ ਦਾਅਵਾ ਠੋਕਿਆ ਹੈ। ਸ੍ਰੀ ਟਿਵਾਣਾ ਦਾ ਵੀ ਹਲਕੇ ਵਿਚ ਕਾਫ਼ੀ ਰਸੂਖ਼ ਦੱਸਿਆ ਜਾ ਰਿਹਾ ਹੈ, ਇਸੇ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਤੇ ਹਰਮੇਲ ਸਿੰਘ ਟੌਹੜਾ ਦੇ ਸਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਵੀ ਕਾਫ਼ੀ ਸਰਗਰਮ ਹਨ। ਇਸ ਹਲਕੇ ਤੋਂ ਇਕ ਵਾਰ ਟੌਹੜਾ ਪਰਿਵਾਰ ਅਕਾਲੀ ਦਲ ਵੱਲੋਂ ਚੋਣ ਲੜ ਵੀ ਚੁੱਕਿਆ ਹੈ, ਇੱਥੋਂ ਹੀ ਐੱਮ ਸੀ ਰਹੇ ਬਿੱਟੂ ਚੱਠਾ ਨੇ ਵੀ ਸਰਗਰਮੀਆਂ ਵਧਾ ਦਿੱਤੀਆਂ ਹਨ। ਹਾਲਾਂਕਿ ਸੂਤਰ ਇਹ ਵੀ ਦੱਸਦੇ ਹਨ ਇਕ ਹਿੰਦੂ ਕਾਂਗਰਸੀ ਨੂੰ ਅਕਾਲੀ ਦਲ ਵਿਚ ਲਿਆ ਕੇ ਚੋਣ ਲੜਾਉਣ ਲਈ ਵੀ ਅਕਾਲੀ ਖ਼ੇਮੇ ਵਿਚ ਚਰਚਾ ਚੱਲ ਰਹੀ ਹੈ।

‘ਆਪ’ ਵਿਚ ਟਿਕਟ ਲੈਣ ਦੇ ਕਈ ਦਾਅਵੇਦਾਰ

ਇੱਥੇ ਆਮ ਆਦਮੀ ਪਾਰਟੀ ਦੇ ਕਈ ਦਾਅਵੇਦਾਰ ਹਨ, ਜਿਵੇਂ ਕਿ ਇਕ ਪਾਸੇ ਕਾਕਾ ਰਣਦੀਪ ਸਿੰਘ ਨਾਭਾ (ਮੌਜੂਦਾ ਮੰਤਰੀ) ਦਾ ਭਰਾ ਜਸਦੀਪ ਸਿੰਘ ਨਿੱਕੂ ਦੀਆਂ ਫਲੈਕਸਾਂ ਵੀ ਲੱਗੀਆਂ ਨਜ਼ਰ ਆ ਰਹੀਆਂ ਹਨ, ਇਸੇ ਤਰ੍ਹਾਂ ਪ੍ਰਿ. ਜੇਪੀ ਸਿੰਘ, ਮੇਜਰ ਆਰਪੀ ਐੱਸ ਮਲਹੋਤਰਾ ਤੇ ਕਰਨਵੀਰ ਸਿੰਘ ਟਿਵਾਣਾ, ਪ੍ਰੀਤੀ ਮਲਹੋਤਰਾ ਨੇ ਵੀ ਦਿਹਾਤੀ ਤੋਂ ਆਪਣਾ ਦਾਅਵਾ ਠੋਕ ਹੋਇਆ ਹੈ। ਇੱਥੋਂ ਬਲਬੀਰ ਸਿੰਘ ਵੀ ਦਾਅਵਾ ਕਰ ਰਹੇ ਹਨ। ਸਮਾਜ ਸੇਵੀ ਸੌਰਭ ਜੈਨ ਨੇ ਵੀ ‘ਆਪ’ ਤੋਂ ਟਿਕਟ ਮੰਗੀ ਹੈ ਪਰ ਸੂਤਰਾਂ ਅਨੁਸਾਰ ‘ਆਪ’ ਨੇ ਅਜੇ ਪੱਤੇ ਨਹੀਂ ਖੋਲ੍ਹੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All