DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਰੀ ਦੇ 18 ਆਈ ਫੋਨ ਅਤੇ 2 ਲੈਪਟਾਪ ਬਰਾਮਦ

ਦੋ ਮੁਲਜ਼ਮ ਕਾਬੂ; ਪਾਰਸਲਾਂ ਵਿੱਚੋਂ ਮਹਿੰਗੇ ਫੋਨ ਕੱਢ ਲੈਂਦੇ ਸਨ ਦੋਵੇਂ ਡਲਿਵਰੀ ਗੁਦਾਮ ਦੇ ਮੁਲਾਜ਼ਮ

  • fb
  • twitter
  • whatsapp
  • whatsapp
Advertisement
ਥਾਣਾ ਸ਼ੰਭੂ ਦੇ ਐੱਸ ਐੱਚ ਓ ਸਵਰਨ ਸਿੰਘ ਬੋਹੜਪੁਰ ਅਤੇ ਪੁਲੀਸ ਚੌਕੀ ਤੇਪਲਾ ਦੇ ਇੰਚਾਰਜ ਜਜਵਿੰਦਰ ਸਿੰਘ ਜੇਜੀ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਐਪਲ ਕੰਪਨੀ ਦੇ 18 ਆਈ ਫੋਨ ਅਤੇ 2 ਲੈਪਟਾਪ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਘਨੌਰ ਦੇ ਡੀ ਐੱਸ ਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿਤੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਵਾਸੀ ਪਿੰਡ ਸਰਾਲਾ ਕਲਾਂ ਥਾਣਾ ਘਨੌਰ ਅਤੇ ਸੁਖਵੀਰ ਸਿੰਘ ਵਾਸੀ ਪਿੰਡ ਮਰਦਾਂਪੁਰ ਥਾਣਾ ਸ਼ੰਭੂ ਵਜੋਂ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਰਿਲਾਇੰਸ ਕੰਪਨੀ ਅਤੇ ਡਲਿਵਰੀ ਗਡਾਊਨ ਵਿੱਚ ਨੌਕਰੀ ਕਰਦੇ ਇਹ ਦੋਵੇਂ ਜਣੇ ਪਾਰਸਲਾਂ ਵਿੱਚੋਂ ਐਪਲ ਕੰਪਨੀ ਦੇ ਮਹਿੰਗੇ ਆਈ.ਫੋਨ ਅਤੇ ਲੈਪਟੌਪ ਕੱਢ ਕੇ ਖਾਲੀ ਡੱਬਾ ਦੁਬਾਰਾ ਪੈਕ ਕਰ ਦਿੰਦੇ ਸਨ। ਜਦੋਂ ਉਹ ਪਾਰਸਲ ਗਾਹਕ ਕੋਲ ਜਾਂਦੇ ਸਨ ਤਾ ਉਨ੍ਹਾਂ ਨੂੰ ਖਾਲੀ ਡੱਬੇ ਮਿਲਦੇ ਸਨ। ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਉਣ ’ਤੇ ਡਲਿਵਰੀ ਕੰਪਨੀ ਦੇ ਸਕਿਉਰਟੀ ਮੈਨੇਜਰ ਸੁਨੀਲ ਕੁਮਾਰ ਸ਼ਰਮਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਤੇਪਲਾ ਚੌਕੀ ਦੇ ਇੰਚਾਰਜ ਜਜਵਿੰਦਰ ਸਿੰਘ ਜੇਜੀ ਨੇ ਸ਼ੰਭੂ ਥਾਣੇ ਦੇ ਮੁਖੀ ਸਵਰਨ ਸਿੰਘ ਦੀ ਅਗਵਾਈ ਹੇਠਾਂ ਕਾਰਵਾਈ ਅਮਲ ’ਚ ਲਿਆਉਂਦਿਆਂ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਖਿਲਾਫ਼ ਧਾਰਾ 318 (4 ਅਤੇ 306 ਤਹਿਤ ਕੇਸ ਦਰਜ ਕਰਨ ਮਗਰੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

Advertisement

Advertisement

Advertisement
×