DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦੇਸ਼ ਭੇਜਣ ਦੇ ਨਾਂ ’ਤੇ 17 ਲੱਖ ਠੱਗੇ, ਕੇਸ ਦਰਜ

ਪੱਤਰ ਪ੍ਰੇਰਕ ਪੁਲੀਸ ਥਾਣਾ ਅਮਰਗੜ੍ਹ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਸ਼ਫੀ ਮੁਹੰਮਦ ਘੁਆਨ ਵਾਸੀ ਦਲੇਲਗੜ੍ਹ ਨੇ ਦੱਸਿਆ ਕਿ ਵਰਿੰਦਰ ਸਿੰਘ ਨਾ 2024 ਵਿੱਚ ਕੈਨੇਡਾ...

  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਪੁਲੀਸ ਥਾਣਾ ਅਮਰਗੜ੍ਹ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਸ਼ਫੀ ਮੁਹੰਮਦ ਘੁਆਨ ਵਾਸੀ ਦਲੇਲਗੜ੍ਹ ਨੇ ਦੱਸਿਆ ਕਿ ਵਰਿੰਦਰ ਸਿੰਘ ਨਾ 2024 ਵਿੱਚ ਕੈਨੇਡਾ ਦਾ ਵੀਜ਼ਾ 17 ਲੱਖ ਰੁਪਏ ਵਿੱਚ ਲਗਵਾ ਕੇ ਦੇਣ ਦੀ ਗੱਲ ਤੈਅ ਹੋਈ ਸੀ। ਵਰਿੰਦਰ ਨੇ ਜਾਅਲੀ ਵੀਜ਼ਾ ਲਗਾ ਕੇ ਉਸ ਤੋਂ 17 ਲੱਖ ਰੁਪਏ ਲੈ ਲਏ। ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਸ ਨੂੰ ਵਾਪਸ ਮੋੜ ਦਿੱਤਾ। ਮਗਰੋਂ ਉਸ ਦਾ ਥਾਈਲੈਂਡ ਦਾ ਵੀਜ਼ਾ ਲਵਾ ਕੇ ਉਥੋਂ ਕੈਨੇਡਾ ਭੇਜਣ ਦਾ ਕਹਿ ਕੇ ਉਸ ਨੂੰ ਥਾਈਲੈਂਡ ਭੇਜ ਦਿੱਤਾ। ਮੁਲਜ਼ਮ ਨਾ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਹੁਣ ਪੈਸੇ ਮੋੜ ਰਿਹਾ ਹੈ। ਐੱਸ ਐੱਸ ਪੀ ਕੋਲ ਦਰਖਾਸਤ ਦੇਣ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Advertisement
×