ਦੋ ਮਹੀਨਿਆਂ ’ਚ 76 ਖ਼ੁਰਾਕੀ ਨਮੂਨਿਆਂ ਵਿੱਚੋਂ 13 ਫੇਲ੍ਹ
ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਵੱਲੋਂ ਮਈ ਤੇ ਜੂਨ ਦੌਰਾਨ ਜ਼ਿਲ੍ਹੇ ਵਿੱਚੋਂ ਭਰੇ ਗਏ 76 ਸੈਂਪਲਾਂ ਵਿੱਚੋਂ 13 ਸੈਂਪਲ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਮੁਤਾਬਕ 9 ਨਮੂਨੇ ਸਬ-ਸਟੈਂਡਰਡ ਅਤੇ 4 ਅਸੁਰੱਖਿਅਤ ਪਾਏ ਗਏ, ਜਦਕਿ...
Advertisement
ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਵੱਲੋਂ ਮਈ ਤੇ ਜੂਨ ਦੌਰਾਨ ਜ਼ਿਲ੍ਹੇ ਵਿੱਚੋਂ ਭਰੇ ਗਏ 76 ਸੈਂਪਲਾਂ ਵਿੱਚੋਂ 13 ਸੈਂਪਲ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਮੁਤਾਬਕ 9 ਨਮੂਨੇ ਸਬ-ਸਟੈਂਡਰਡ ਅਤੇ 4 ਅਸੁਰੱਖਿਅਤ ਪਾਏ ਗਏ, ਜਦਕਿ 26 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਮਈ ਮਹੀਨੇ ਸੁਖਵਿੰਦਰ ਟੀ ਸਟਾਲ, ਡੇਅਰੀਲੈਂਡ ਫਾਰਮ ਤੇ ਕਿਰਪਾਲ ਡੇਅਰੀ, ਜਨਤਾ ਡੇਅਰੀ ਅਤੇ ਮੈਣੀ ਸਵੀਟਸ ਦੇ ਸੈਂਪਲ ਸਬ-ਸਟੈਂਡਰਡ ਪਾਏ ਗਏ। ਮੱਖਣ ਡੇਅਰੀ, ਸਤਿਗੁਰੂ ਡੇਅਰੀ ਅਤੇ ਸਾਹਨੀ ਬੇਕਰੀ ਦੇ ਸੈਂਪਲ ਅਨਸੇਫ ਨਿਕਲੇ। ਜੂਨ ਮਹੀਨੇ ਪਹਿਲਵਾਨ ਸਵੀਟਸ, ਸੰਨੀ ਡੇਅਰੀ, ਲੌਰੀਅਨ ਹੋਟਲ ਦੇ ਸੈਂਪਲ ਸਬ-ਸਟੈਂਡਰਡ ਪਾਏ ਗਏ। ਏ ਕੇ ਪ੍ਰੋਵਿਜ਼ਨ ਸਟੋਰ ਦਾ ਦੇਸੀ ਘਿਓ ਅਸੁਰੱਖਿਅਤ ਐਲਾਨਿਆ ਗਿਆ। ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×
