ਭਾਰਤੀ ਕਮਿਊਨਿਸਟ ਪਾਰਟੀ ਦੀ 11 ਮੈਂਬਰੀ ਕਮੇਟੀ ਚੁਣੀ
ਭਾਰਤੀ ਕਮਿਊਨਿਸਟ ਪਾਰਟੀ ਬਲਾਕ ਭੁਨਰਹੇੜੀ ਦੀ ਕਾਨਫਰੰਸ ਕਾਮਰੇਡ ਪ੍ਰਕਾਸ਼ ਸਿੰਘ ਅਕੌਤ ਅਤੇ ਕਾਮਰੇਡ ਰਤਨ ਸਿੰਘ ਮੈਣ ਦੀ ਪ੍ਰਧਾਨਗੀ ਹੇਠ ਦੇਵੀਗੜ੍ਹ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹੇ ਤੋਂ ਕਾਮਰੇਡ ਕੁਲਵੰਤ ਸਿੰਘ ਕੌਰਜੀਵਾਲਾ ਅਤੇ ਕਾਮਰੇਡ ਬ੍ਰਿੱਜ ਲਾਲ ਬਠੋਣੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ...
Advertisement
ਭਾਰਤੀ ਕਮਿਊਨਿਸਟ ਪਾਰਟੀ ਬਲਾਕ ਭੁਨਰਹੇੜੀ ਦੀ ਕਾਨਫਰੰਸ ਕਾਮਰੇਡ ਪ੍ਰਕਾਸ਼ ਸਿੰਘ ਅਕੌਤ ਅਤੇ ਕਾਮਰੇਡ ਰਤਨ ਸਿੰਘ ਮੈਣ ਦੀ ਪ੍ਰਧਾਨਗੀ ਹੇਠ ਦੇਵੀਗੜ੍ਹ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹੇ ਤੋਂ ਕਾਮਰੇਡ ਕੁਲਵੰਤ ਸਿੰਘ ਕੌਰਜੀਵਾਲਾ ਅਤੇ ਕਾਮਰੇਡ ਬ੍ਰਿੱਜ ਲਾਲ ਬਠੋਣੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕਾ. ਕੁਲਵੰਤ ਸਿੰਘ ਬਠੋਣੀਆਂ ਨੇ ਕੇਂਦਰ ਅਤੇ ਪੰਜਾਬ ਦੀਆਂ ਮੌਜੂਦਾ ਰਾਜਨੀਤਕ ਪਾਰਟੀਆਂ ਦੀ ਕਾਰਗੁਜ਼ਾਰੀ ਦੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰਾਂ ਲੋਕਾਂ ਨਾਲ ਵਾਅਦੇ ਕਰਕੇ ਸਤਾ ਵਿੱਚ ਆ ਜਾਂਦੀਆਂ ਹਨ ਅਤੇ ਬਾਅਦ ਵਿੱਚ ਵਾਅਦਿਆਂ ਤੋਂ ਪਿੱਛੇ ਹੱਟ ਜਾਂਦੀਆਂ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹਨ। ਇਸ ਮੌਕੇ ਅਗਲੇ ਤਿੰਨ ਸਾਲਾਂ ਲਈ ਬਲਾਕ ਭੁਨਰਹੇੜੀ ਦੀ ਨਵੀਂ ਚੋਣ ਕੀਤੀ ਗਈ, ਜਿਸ ਵਿੱਚ 11 ਮੈਂਬਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿੱਚ ਕਾ. ਕ੍ਰਿਸ਼ਨ ਕੁਮਾਰ ਜੁਲਕਾਂ ਸਕੱਤਰ ਅਤੇ ਕਾ. ਪ੍ਰਕਾਸ਼ ਸਿੰਘ ਅਕੌਤ ਅਤੇ ਰਤਨ ਸਿੰਘ ਮੈਣ ਕਲਾਂ ਦੀ ਸਹਾਇਕ ਸਕੱਤਰ ਵਜੋਂ ਚੋਣ ਕੀਤੀ ਗਈ। -ਪੱਤਰ ਪ੍ਰੇਰਕ
Advertisement
Advertisement
Advertisement
×

