DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਦਿਆਲ ਸਿੰਘ ਚੀਮਾ ਵਹਿਣੀਵਾਲ ਦੀ ਪੁਸਤਕ ‘ਅਕਲ ਨੂੰ ਸਜ਼ਾ’ ਲੋਕ ਅਰਪਣ

ਸਰੀ: ਪੰਜਾਬੀ ਲਿਖਾਰੀ ਸਭਾ ਸਿਆਟਲ (ਅਮਰੀਕਾ) ਵੱਲੋਂ ਕੈਂਟ ਸਿਟੀ ਸਥਿਤ ਰੰਧਾਵਾ ਫਾਊਂਡੇਸ਼ਨ ਦੇ ਹਾਲ ਵਿੱਚ ਇਕੱਤੀ ਪੁਸਤਕਾਂ ਦੇ ਰਚੇਤਾ, ਗੀਤਕਾਰ ਅਤੇ ਸਮਾਜਿਕ ਚੇਤਨਾ ਦੀ ਮਜ਼ਬੂਤ ਆਵਾਜ਼ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਦੀ ਨਵੀਂ ਕਹਾਣੀ ਪੁਸਤਕ ‘ਅਕਲ ਨੂੰ ਸਜ਼ਾ’ ਲੋਕ ਅਰਪਣ ਕੀਤੀ...

  • fb
  • twitter
  • whatsapp
  • whatsapp
Advertisement

ਸਰੀ: ਪੰਜਾਬੀ ਲਿਖਾਰੀ ਸਭਾ ਸਿਆਟਲ (ਅਮਰੀਕਾ) ਵੱਲੋਂ ਕੈਂਟ ਸਿਟੀ ਸਥਿਤ ਰੰਧਾਵਾ ਫਾਊਂਡੇਸ਼ਨ ਦੇ ਹਾਲ ਵਿੱਚ ਇਕੱਤੀ ਪੁਸਤਕਾਂ ਦੇ ਰਚੇਤਾ, ਗੀਤਕਾਰ ਅਤੇ ਸਮਾਜਿਕ ਚੇਤਨਾ ਦੀ ਮਜ਼ਬੂਤ ਆਵਾਜ਼ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਦੀ ਨਵੀਂ ਕਹਾਣੀ ਪੁਸਤਕ ‘ਅਕਲ ਨੂੰ ਸਜ਼ਾ’ ਲੋਕ ਅਰਪਣ ਕੀਤੀ ਗਈ।

ਸਮਾਗਮ ਦੀ ਸ਼ੁਰੂਆਤ ਸਭਾ ਦੇ ਮੋਢੀ ਅਵਤਾਰ ਸਿੰਘ ਆਦਮਪੁਰੀ ਦੇ ਵਿਚਾਰਾਂ ਨਾਲ ਹੋਈ। ਉਨ੍ਹਾਂ ਕਿਹਾ ਕਿ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਸਿਰਫ਼ ਆਪਣੇ ਪਿੰਡ ਵਹਿਣੀਵਾਲ ਜਾਂ ਸਿਆਟਲ ਤੱਕ ਸੀਮਤ ਨਹੀਂ, ਸਗੋਂ ਸੰਸਾਰ ਭਰ ਵਿੱਚ ਵਸਦੇ ਪੰਜਾਬੀਆਂ ਲਈ ਮਾਣ ਅਤੇ ਪ੍ਰੇਰਣਾ ਹੈ।

Advertisement

ਉਸ ਦੀ ਲੇਖਣੀ ਮਨੁੱਖੀ ਜੀਵਨ ਦੀਆਂ ਨਾਜ਼ੁਕ ਪਰਤਾਂ ਨੂੰ ਖੋਲ੍ਹਦੀ ਹੈ ਅਤੇ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਨਿਧੱੜਕ ਹੋ ਕੇ ਸੱਚ ਬੋਲਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਦਿਨਾਂ ਵਿੱਚ ਚੁੱਕੀ ਕਲਮ ਅੱਜ ਸੱਤਰਵੇਂ ਵਰ੍ਹਿਆਂ ਵਿੱਚ ਵੀ ਓਨੀ ਹੀ ਸੱਚਾਈ ਨਾਲ ਚੱਲ ਰਹੀ ਹੈ। ਉਸ ਦੇ ਅਨੇਕਾਂ ਗੀਤ ਰਿਕਾਰਡ ਹੋ ਚੁੱਕੇ ਹਨ, ਸਿੱਖ ਇਤਿਹਾਸ ਸਬੰਧੀ ਪੈਂਤੀ ਅੱਖਰੀ ਵੱਡਾ ਪੋਸਟਰ ਸਕੂਲਾਂ ਵਿੱਚ ਲੱਗਿਆ ਮਿਲਦਾ ਹੈ ਅਤੇ ਬੱਚਿਆਂ ਲਈ ਚਾਰ ਪੁਸਤਕਾਂ ਵੀ ਉਸ ਦੀ ਰਚਨਾਤਮਕ ਯਾਤਰਾ ਦਾ ਹਿੱਸਾ ਹਨ।

Advertisement

ਕਿਤਾਬ ‘ਅਕਲ ਨੂੰ ਸਜ਼ਾ’ ਉੱਤੇ ਅਮਰਜੀਤ ਸਿੰਘ ਤਰਸਿੱਕਾ, ਕਰਨੈਲ ਕੈਲ, ਅਵਤਾਰ ਸਿੰਘ ਆਦਮਪੁਰੀ ਅਤੇ ਡਾ. ਸੁਖਵੀਰ ਸਿੰਘ ਬੀਹਲਾ ਵੱਲੋਂ ਵਿਸਥਾਰਤ ਪਰਚੇ ਪੜ੍ਹੇ ਗਏ। ਇਨ੍ਹਾਂ ਬੁਲਾਰਿਆਂ ਨੇ ਪੁਸਤਕ ਵਿਚਲੀਆਂ ਕਹਾਣੀਆਂ ਦੀ ਸਮਾਜਿਕ ਸੰਵੇਦਨਾ, ਵਿਚਾਰਧਾਰਕ ਗਹਿਰਾਈ ਅਤੇ ਕਲਾਤਮਕ ਪਰਿਪੱਕਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਪੁਸਤਕ ਆਮ ਮਨੁੱਖ ਦੀ ਸੋਚ, ਸੰਘਰਸ਼ ਅਤੇ ਅੰਦਰੂਨੀ ਟਕਰਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ।

ਸਾਹਿਤਕ ਸਮਾਰੋਹ ਨੂੰ ਹੋਰ ਰੰਗੀਨ ਬਣਾਉਂਦੇ ਹੋਏ ਸ਼ਿੰਗਾਰ ਸਿੰਘ ਸਿੱਧੂ, ਹਰਿੰਦਰਪਾਲ ਸਿੰਘ ਬੈਂਸ, ਮਨਜੀਤ ਕੌਰ ਗਿੱਲ, ਯਸ਼ ਸਾਥੀ ਲੁਧਿਆਣਵੀ, ਹਰਪਾਲ ਸਿੱਧੂ, ਗੁਰਪ੍ਰੀਤ ਸੋਹਲ, ਸੁਖਦੀਪ ਸਿੰਘ ਔਲਖ, ਮਨਜੀਤ ਚਾਹਲ, ਹਰਜਿੰਦਰ ਸਿੰਘ ਨਾਗੋਕੇ, ਜਸਬੀਰ ਸਿੰਘ ਸਹੋਤਾ, ਈਸ਼ਰ ਸਿੰਘ ਗਰਚਾ, ਨਵੀਨ ਰਾਏ, ਸਰਬਜੀਤ ਸਿੰਘ, ਅਨਮੋਲ ਚੀਮਾ, ਦਵਿੰਦਰ ਸਿੰਘ ਹੀਰਾ, ਸਾਹਿਬ ਥਿੰਦ (ਕੈਨੇਡਾ), ਰਮਿੰਦਰਜੀਤ ਸਿੰਘ ਧਾਮੀ ਅਤੇ ਪ੍ਰੋ. ਡੀ. ਐੱਸ. ਪੰਨੂੰ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਹਰਦਿਆਲ ਚੀਮਾ ਨੂੰ ਵਧਾਈ ਦਿੱਤੀ।

ਇਸ ਮੌਕੇ ਅੰਮ੍ਰਿਤਪਾਲ ਸਿੰਘ ਸਹੋਤਾ, ਰਾਮ ਸਿੰਘ ਧਾਲੀਵਾਲ, ਬਲਜਿੰਦਰ ਸਿੰਘ, ਬਰਿੰਦਰ ਢਿੱਲੋਂ, ਸਰਬਜੀਤ ਸਿੰਘ ਲੋਸ਼ਮ, ਰਜਿੰਦਰ ਸਿੰਘ ਦਿਓਲ, ਹਰਵਿੰਦਰ ਸਿੰਘ ਮੱਟੂ, ਭੁਪਿੰਦਰ ਸਿੰਘ, ਸਰਬਜੀਤ ਸਿੰਘ ਭੰਡਾਲ, ਅਜੀਤ ਕੌਰ, ਸੁਰਿੰਦਰ ਕੌਰ, ਮਨਵੀਰ ਕੌਰ, ਮਲਕੀਤ ਕੌਰ, ਦਲਜੀਤ ਕੌਰ ਚੀਮਾ, ਕਾਨ੍ਹ ਸਿੰਘ, ਸੁਖਰਾਜ ਕੌਰ, ਬਘੇਲ ਸਿੰਘ, ਲਾਲੀ ਸੰਧੂ, ਪੁਨਰਜੋਤ ਸਿੰਘ, ਅਵਨੀਤ ਕੌਰ, ਮਿਸਿਜ਼ ਗਰਚਾ, ਰੀਟਾ, ਮਸਕੀਨ ਕੌਰ ਅਤੇ ਰਾਜਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ-ਪ੍ਰੇਮੀ ਮੌਜੂਦ ਸਨ।

ਆਖ਼ਿਰ ਵਿੱਚ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਤਾਬ ਦੀਆਂ ਕਹਾਣੀਆਂ ਦੇ ਪਿੱਛੇ ਲੁਕੇ ਮੰਤਵਾਂ, ਜੀਵਨ ਦੇ ਅਣਛੋਹੇ ਪਹਿਲੂਆਂ ਅਤੇ ਸਮਾਜਿਕ ਸੱਚਾਈਆਂ ਬਾਰੇ ਵਿਚਾਰ ਸਾਂਝੇ ਕੀਤੇ। ਉਸ ਦੇ ਹਾਸ-ਵਿਅੰਗ ਭਰੇ ਅੰਦਾਜ਼ ਨੇ ਮਾਹੌਲ ਨੂੰ ਰੌਣਕਮਈ ਬਣਾ ਦਿੱਤਾ। ਉਸ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਾਹਿਤਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਮਾਗਮ ਦਾ ਸੰਚਾਲਨ ਗੁਰਪ੍ਰੀਤ ਸੋਹਲ ਅਤੇ ਡਾ. ਸੁਖਵੀਰ ਸਿੰਘ ਬੀਹਲਾ ਨੇ ਕੀਤਾ।

Advertisement
×