ਭਾਈਚਾਰਕ ਏਕਤਾ ਵਧਾਉਣ ਲਈ ਸਮਾਗਮ
ਮਿਸੀਸਾਗਾ: ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਕਮਲਜੀਤ ਸਿੰਘ ਪੁਰਬਾ ਅਤੇ ਨਵਦੀਪ ਸਿੰਘ ਟਿਵਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ ਸਾਲਾਨਾ ਫੈਮਿਲੀ ਪਿਕਨਿਕ ਸਮਾਗਮ ਉਤਸ਼ਾਹ, ਭਾਈਚਾਰਕ ਸਾਂਝ ਅਤੇ ਯਾਦਗਾਰੀ ਪਲਾਂ ਨਾਲ ਸੰਪੰਨ ਹੋਇਆ। ਇਸ ਸਮਾਗਮ ਵਿੱਚ ਨਾਮਦੇਵ ਭਾਈਚਾਰੇ ਦੇ ਪਰਿਵਾਰਾਂ ਨੇ...
ਮਿਸੀਸਾਗਾ: ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਕਮਲਜੀਤ ਸਿੰਘ ਪੁਰਬਾ ਅਤੇ ਨਵਦੀਪ ਸਿੰਘ ਟਿਵਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ ਸਾਲਾਨਾ ਫੈਮਿਲੀ ਪਿਕਨਿਕ ਸਮਾਗਮ ਉਤਸ਼ਾਹ, ਭਾਈਚਾਰਕ ਸਾਂਝ ਅਤੇ ਯਾਦਗਾਰੀ ਪਲਾਂ ਨਾਲ ਸੰਪੰਨ ਹੋਇਆ। ਇਸ ਸਮਾਗਮ ਵਿੱਚ ਨਾਮਦੇਵ ਭਾਈਚਾਰੇ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਸੀ ਪਿਆਰ, ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਦਿੱਤਾ।
ਸਮਾਗਮ ਦੌਰਾਨ ਮਰਦਾਂ, ਔਰਤਾਂ ਅਤੇ ਬੱਚਿਆਂ ਲਈ ਕਰਵਾਈਆਂ ਗਈਆਂ ਮਨੋਰੰਜਕ ਖੇਡਾਂ, ਬੱਚਿਆਂ ਦੀਆਂ ਰੰਗਾਰੰਗ ਪੇਸ਼ਕਾਰੀਆਂ ਅਤੇ ਪਰਿਵਾਰਕ ਗਤੀਵਿਧੀਆਂ ਨੇ ਹਰ ਕਿਸੇ ਦਾ ਮਨ ਮੋਹ ਲਿਆ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੈਡਲਾਂ ਅਤੇ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਭਾਈ ਸਤਨਾਮ ਸਿੰਘ ਜੱਸਲ ਦਮਦਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ-ਵੱਖ ਰਾਗਾਂ ਅੰਦਰ ਦਰਜ ਕਰਕੇ ਸਮੂਹ ਮਨੁੱਖਤਾ ਨੂੰ ਆਤਮਿਕ ਜੀਵਨ ਦਾ ਅਨਮੋਲ ਮਾਰਗ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੂਹ ਨਾਮਦੇਵ ਭਾਈਚਾਰੇ ਲਈ ਮਾਣ ਦੀ ਗੱਲ ਹੈ।
ਸ੍ਰੀ ਜੱਸਲ ਨੇ ਐੱਮ.ਪੀ. ਅਮਨਦੀਪ ਕੌਰ ਸੋਢੀ ਰਾਹੀਂ ਕੈਨੇਡਾ ਸਰਕਾਰ ਨੂੰ ਅਪੀਲ ਕਰਦਿਆਂ ਭਗਤ ਨਾਮਦੇਵ ਜੀ ਦੇ ਨਾਮ ’ਤੇ ਇੱਕ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਕੈਨੇਡਾ ਵਿੱਚ ਕਿਸੇ ਪ੍ਰਮੁੱਖ ਸੰਸਥਾ, ਪਾਰਕ, ਸੜਕ ਜਾਂ ਜਨਤਕ ਸਥਾਨ ਦਾ ਨਾਮ ਭਗਤ ਨਾਮਦੇਵ ਜੀ ਦੇ ਨਾਮ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਨਮਾਨ ਨਾਲ ਪਹੁੰਚਾਇਆ ਜਾ ਸਕੇ।
ਸਮਾਗਮ ਦੌਰਾਨ ਐੱਮ.ਪੀ. ਅਮਨਦੀਪ ਕੌਰ, ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਸਮਾਜ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ, ਸਹਿਯੋਗੀਆਂ, ਵਲੰਟੀਅਰਾਂ ਅਤੇ ਨਾਮਦੇਵ ਬਰਾਦਰੀ ਦੇ ਪਰਿਵਾਰਾਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ ਗਿਆ।
ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਪਰਿਵਾਰਾਂ ਨੂੰ ਇੱਕ ਮੰਚ ’ਤੇ ਇਕੱਠੇ ਕਰਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਵਿਰਸੇ ਨਾਲ ਜੋੜਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਭਵਿੱਖ ਵਿੱਚ ਵੀ ਸਮਾਜ ਸੇਵਾ, ਭਾਈਚਾਰਕ ਏਕਤਾ ਅਤੇ ਮਨੁੱਖਤਾ ਦੀ ਭਲਾਈ ਲਈ ਇਸੇ ਤਰ੍ਹਾਂ ਨਵੇਂ ਮੀਲ ਪੱਥਰ ਸਥਾਪਿਤ ਕਰਦੀ ਰਹੇਗੀ।
ਇਸ ਤੋਂ ਪਹਿਲਾਂ ਸੰਸਥਾ ਦੇ ਸੀਨੀਅਰ ਆਗੂ ਨਵਦੀਪ ਸਿੰਘ ਟਿਵਾਣਾ ਅਤੇ ਕਮਲਜੀਤ ਸਿੰਘ ਪੁਰਬਾ ਨੇ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਮੂਹ ਪਰਿਵਾਰਾਂ, ਮਹਿਮਾਨਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ ਅਰਜਨ ਸਿੰਘ ਕੈਂਥ, ਡਾ. ਚਰਨਜੀਤ ਸਿੰਘ ਕੈਂਥ, ਡਾ. ਜਗਪਾਲ ਸਿੰਘ ਸਿੱਧੂ, ਮਨਿੰਦਰ ਜੱਸਲ, ਭੁਪਿੰਦਰ ਸਿੰਘ ਰਤਨ, ਜਗਸੀਰ ਸਿੰਘ ਪੁਰਬਾ, ਹਰਪ੍ਰੀਤ ਕੌਰ ਪੁਰੀ, ਰਵਿੰਦਰ ਸਿੰਘ ਵਰਨ, ਜਸਵਿੰਦਰ ਸਿੰਘ ਤੱਗੜ, ਮਨਜਿੰਦਰ ਸਿੰਘ, ਦਿਆ ਸਿੰਘ, ਭੁਪਿੰਦਰ ਸਿੰਘ ਰਤਨ, ਤਜਿੰਦਰ ਸਿੰਘ ਬੇਦੀ, ਕਮਲਜੀਤ ਸਿੰਘ ਪੁਰਬਾ, ਜਸਵਿੰਦਰ ਸਿੰਘ ਅਗਰੋਆ, ਭੁਪਿੰਦਰ ਸਿੰਘ ਰੱਖੜਾ, ਬਿਕਰਮਜੀਤ ਸਿੰਘ ਦੇਦ, ਗੁਰਪ੍ਰੀਤ ਸਿੰਘ ਪੁਰੀ, ਦਵਿੰਦਰ ਸਿੰਘ ਤੱਗੜ, ਸਤਨਾਮ ਸਿੰਘ ਪੁਰਬਾ, ਜੌਲੀ ਵਰਿਆ, ਹਰਵਿੰਦਰ ਸਿੰਘ, ਸੋਨੀ ਜੱਸਲ, ਕਮਲਦੀਪ ਸਿੰਘ, ਗੁਰਵਿੰਦਰ ਕੌਰ ਸਰਾਂ, ਹਰਪ੍ਰੀਤ ਕੌਰ ਪੁਰੀ, ਰਜਿੰਦਰ ਕੌਰ ਰਤਨ, ਪਵਨਪ੍ਰੀਤ ਕੌਰ ਸਾਗੂ, ਹਰਪ੍ਰੀਤ ਕੌਰ ਜੱਸਲ, ਤਜਿੰਦਰ ਸਿੰਘ ਬੇਦੀ, ਨੀਟੂ ਪੁਰਬਾ, ਬਲਵਿੰਦਰ ਸਿੰਘ ਰੱਖੜਾ, ਅਮਰੀਕ ਸਿੰਘ, ਮਨਮੋਹਨ ਸਿੰਘ ਜੱਸਲ, ਦਵਿੰਦਰ ਸਿੰਘ ਸਮੇਤ ਸੰਸਥਾ ਦੇ ਹੋਰ ਅਹੁਦੇਦਾਰ, ਮੈਂਬਰ ਅਤੇ ਨਾਮਦੇਵ ਬਰਾਦਰੀ ਦੇ ਵੱਡੀ ਗਿਣਤੀ ਵਿੱਚ ਪਰਿਵਾਰ ਹਾਜ਼ਰ ਸਨ।

