DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kapurthala Dead Man: ਭੋਗ ਪੈਣ ਤੋਂ 15 ਦਿਨ ਬਾਅਦ ਜਿਊਂਦਾ ਮਿਲਿਆ ਨੌਜਵਾਨ

ਰਵੀ ਕੁਮਾਰ ਕੇਂਦਰੀ ਜੇਲ੍ਹ ਕਪੂਰਥਲਾ ’ਚ ਹੈ ਨਜ਼ਰਬੰਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Kapurthala Dead Man: ਕਪੂਰਥਲਾ ਦੇ ਪਿੰਡ ਕਾਦੂਪੁਰ ਵਿੱਚ ਲਾਪਤਾ ਪੁੱਤਰ ਨੂੰ ਮ੍ਰਿਤਕ ਸਮਝ ਕੇ ਉਸ ਦਾ ਸਸਕਾਰ ਕਰਨ ਅਤੇ ਭੋਗ ਪਾਉਣ ਤੋਂ 15 ਦਿਨ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਪੁੱਤਰ ਰਵੀ ਕੁਮਾਰ ਜਿਊਂਦਾ ਹੈ ਅਤੇ ਕੇਂਦਰੀ ਜੇਲ੍ਹ ਕਪੂਰਥਲਾ ’ਚ ਬੰਦ ਹੈ। ਸੂਚਨਾ ਮਿਲਣ ਮਗਰੋਂ ਪਰਿਵਾਰ ਤੁਰੰਤ ਜੇਲ੍ਹ ਪਹੁੰਚ ਕੇ ਰਵੀ ਨੂੰ ਮਿਲਿਆ।

ਰਵੀ ਕੁਮਾਰ ਦੇ ਪਿਤਾ ਟੀਟੀ ਅਤੇ ਭਰਾ ਅਮਨਦੀਪ ਕੁਮਾਰ ਵਾਸੀ ਕਾਦੂਪੁਰ ਨੇ ਦੱਸਿਆ ਕਿ ਰਵੀ ਕੁਮਾਰ ਬੀਤੀ 5 ਅਗਸਤ ਨੂੰ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਕਾਫ਼ੀ ਭਾਲ ਦੇ ਬਾਵਜੂਦ ਕੋਈ ਪਤਾ ਨਾ ਲੱਗਣ ’ਤੇ ਪਰਿਵਾਰ 11 ਅਗਸਤ ਨੂੰ ਥਾਣਾ ਸਿਟੀ ਕਪੂਰਥਲਾ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਿਆ। ਇਸ ਦੌਰਾਨ ਪੁਲੀਸ ਨੇ ਪਰਿਵਾਰ ਨੂੰ ਦੱਸਿਆ ਕਿ ਕਾਂਜਲੀ ਰੋਡ ’ਤੇ ਟਰੇਨਿੰਗ ਸੈਂਟਰ ਨੇੜੇ ਗਲੀ-ਸੜੀ ਹਾਲਤ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਪਰਿਵਾਰ ਨੂੰ ਲਾਸ਼ ਦੀ ਫੋਟੋ ਦਿਖਾਈ। ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਨੇ ਕੁਝ ਦਿਨ ਬਾਅਦ ਫੋਟੋ ਦੇ ਆਧਾਰ ’ਤੇ ਲਾਸ਼ ਦੀ ਪਛਾਣ ਰਵੀ ਕੁਮਾਰ ਵਜੋਂ ਕਰ ਲਈ। ਇਸ ਤੋਂ ਬਾਅਦ ਪਰਿਵਾਰ ਨੇ 13 ਅਗਸਤ ਨੂੰ ਰਵੀ ਕੁਮਾਰ ਸਮਝ ਕੇ ਲਾਸ਼ ਦਾ ਸਸਕਾਰ ਕਰ ਦਿੱਤਾ ਅਤੇ 15 ਅਗਸਤ ਨੂੰ ਉਸ ਦਾ ਭੋਗ ਵੀ ਪਾ ਦਿੱਤਾ। ਇਸੇ ਦੌਰਾਨ 2 ਸਤੰਬਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਦੇ ਇੱਕ ਮੁਲਾਜ਼ਮ ਦਾ ਪਰਿਵਾਰ ਨੂੰ ਫੋਨ ਆਇਆ ਕਿ ਰਵੀ ਕੁਮਾਰ ਨਾਮ ਦਾ ਸ਼ਖ਼ਸ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨਾ ਹੈ। ਇਹ ਸੁਣ ਕੇ ਪਰਿਵਾਰ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਨ੍ਹਾਂ ਜਦੋਂ ਜੇਲ੍ਹ ਪਹੁੰਚ ਕੇ ਦੇਖਿਆ ਤਾਂ ਸਾਹਮਣੇ ਰਵੀ ਕੁਮਾਰ ਖੜ੍ਹਾ ਸੀ। ਰਵੀ ਕੁਮਾਰ ਮੁਤਾਬਕ ਉਸ ਨੂੰ ਜਲੰਧਰ ਪੁਲੀਸ ਨੇ ਆਵਾਰਾਗਰਦੀ ਦੇ ਮਾਮਲੇ ਵਿੱਚ ਕਾਬੂ ਕਰ ਕੇ ਜੇਲ੍ਹ ਭੇਜਿਆ ਸੀ। ਪੁਲੀਸ ਵੱਲੋਂ ਕਾਂਜਲੀ ਰੋਡ ਤੋਂ ਬਰਾਮਦ ਕਰ ਕੇ ਪਰਿਵਾਰ ਨੂੰ ਸੌਂਪੀ ਲਾਸ਼ ਕਿਸ ਦੀ ਸੀ, ਇਹ ਹੁਣ ਭੇਤ ਬਣ ਗਿਆ ਹੈ।

Advertisement

ਮਾਮਲੇ ਦੀ ਜਾਂਚ ਜਾਰੀ: ਡੀ ਐੱਸ ਪੀ

ਡੀ ਐੱਸ ਪੀ ਕਪੂਰਥਲਾ ਸ਼ੀਤਲ ਸਿੰਘ ਨੇ ਦੱਸਿਆ ਕਿ ਰਵੀ ਦੇ ਪਿਤਾ ਟੀਟੀ ਨੇ ਪਛਾਣ ਕਰ ਕੇ ਆਪਣੇ ਪੁੱਤਰ ਦੀ ਲਾਸ਼ ਲਈ ਸੀ ਤੇ ਇਸ ਦਾ ਸਸਕਾਰ ਕਰਨ ਮਗਰੋਂ ਭੋਗ ਵੀ ਪਾ ਦਿੱਤਾ ਸੀ। ਜੇਲ੍ਹ ਵਿਭਾਗ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਹੈ ਕਿ ਰਵੀ ਜ਼ਿੰਦਾ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
×