DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Xi Jinping ਵੱਲੋਂ ਬਰਿਕਸ ’ਚ ਪੰਜ ਨੁਕਾਤੀ ਪਹਿਲ ਦੀ ਤਜਵੀਜ਼ ਪੇਸ਼

ਵਪਾਰ, ੳੁਤਪਾਦਨ ਤੇ ਤਕਨਾਲੋਜੀ ’ਚ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ

  • fb
  • twitter
  • whatsapp
  • whatsapp
featured-img featured-img
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਰਿਕਸ ਸੰਮੇਨ ’ਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ
Advertisement
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਕਿਹਾ ਕਿ ਬਰਿਕਸ ਨੂੰ ਸਪਲਾਈ ਚੇਨਾਂ ਸੁਰੱਖਿਅਤ ਰੱਖਣ ਅਤੇ ਵੱਡਾ ਸਾਂਝਾ ਬਾਜ਼ਾਰ ਬਣਾਉਣ ਲਈ ਉੱਭਰਦੇ ਬਾਜ਼ਾਰਾਂ ਅਤੇ ਗਲੋਬਲ ਸਾਊਥ ਨਾਲ ਆਪਣੇ ਨੇੜਲੇ ਸਬੰਧਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਵਪਾਰ, ਉਤਪਾਦਨ ਅਤੇ ਤਕਨਾਲੋਜੀ ’ਚ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਲਈ ਪੰਜ ਨੁਕਾਤੀ ਪਹਿਲ ਦੀ ਤਜਵੀਜ਼ ਵੀ ਪੇਸ਼ ਕੀਤੀ।

ਜਿਨਪਿੰਗ ਨੇ ਬਰਿਕਸ ਸਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਗਰੁੱਪ ਦੇ ਆਗੂਆਂ ਨੂੰ ਗਲੋਬਲ ਸਾਊਥ ਲਈ ਏਕਤਾ ਰਾਹੀਂ ਮਜ਼ਬੂਤੀ ਦਾ ਨਵਾਂ ਅਧਿਆਏ ਲਿਖਣ ਦੀ ਦਿਸ਼ਾ ’ਚ ਕੰਮ ਕਰਨ ਦਾ ਸੱਦਾ ਦਿੰਦਿਆਂ ‘ਤਾਕਤ ਵਾਲੇ ਦੀ ਹੀ ਚਲਦੀ ਹੈ’ ਵਾਲੀ ਸੋਚ ਛੱਡਣ ਲਈ ਕਿਹਾ। ਉਨ੍ਹਾਂ ਕਿਹਾ, ‘‘ਬਿਨਾਂ ਨੇਮਾਂ ਵਾਲੀ ਦੁਨੀਆ ਉਹੋ ਜਿਹੀ ਹੈ ਜਿਵੇਂ ਬਿਨਾਂ ਟਰੈਫਿਕ ਲਾਈਟਾਂ ਵਾਲਾ ਚੌਕ ਹੋਵੇ ਜਿੱਥੇ ਹਫੜਾ-ਦਫੜੀ ਅਤੇ ਮਾੜਾ ਪ੍ਰਬੰਧ ਲਗਪਗ ਤੈਅ ਹੈ। ਨਿਰਪੱਖਤਾ ਅਤੇ ਨਿਆਂ ਹਰ ਕੋਈ ਚਾਹੁੰਦਾ ਹੈ ਅਤੇ ਕੌਮਾਂਤਰੀ ਨੇਮ ਸਾਰੇ ਮੁਲਕਾਂ ਨੂੰ ਰਲ ਕੇ ਬਣਾਉਣੇ ਚਾਹੀਦੇ ਹਨ।’’ ਚੀਨੀ ਰਾਸ਼ਟਰਪਤੀ ਨੇ ਕਾਨੂੰਨ ਆਧਾਰਿਤ ਦੁਨੀਆ ਦੇ ਸੰਦਰਭ ’ਚ ਦੋਹਰੇ ਮਾਪਦੰਡਾਂ ਨੂੰ ਛੱਡਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦੀਆਂ ਟਿੱਪਣੀਆਂ ਨੂੰ ਪੱਛਮੀ ਤਾਕਤਾਂ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਬਰਿਕਸ-ਏ ਆਈ ਓਪਨ ਸੋਰਸ ਕਮਿਊਨਿਟੀ ਬਣਾਉਣ, ਬਰਿਕਸ ਵਿਸ਼ੇਸ਼ ਆਰਥਿਕ ਜ਼ੋਨ ਭਾਈਵਾਲੀ ਸਥਾਪਤ ਕਰਨ, ਬਰਿਕਸ ਡਿਜੀਟਲ ਈਕੋਸਿਸਟਮ ਕਲਾਊਡ ਪਲੈਟਫਾਰਮ ਬਣਾਉਣ, ਇੰਟੈਲੀਜੈਂਟ ਮੈਨੂੰਫੈਕਚਰਿੰਗ ਅਤੇ ਬਰਿਕਸ ਇੰਜਨੀਅਰ ਸਿਖਲਾਈ ਗੱਠਜੋੜ ਬਣਾਉਣ ਦੀ ਤਜਵੀਜ਼ ਵੀ ਰੱਖੀ।

Advertisement

Advertisement
Advertisement
×