ਆਲਮੀ ਆਗੂ ਪ੍ਰਧਾਨ ਮੰਤਰੀ ਮੋਦੀ ਨੂੰ ਧਿਆਨ ਨਾਲ ਸੁਣਦੇ ਨੇ: ਭਾਗਵਤ
ਆਰਐੱਸਐੱਸ ਮੁਖੀ ਨੇ ਇਕੱਠ ਨੂੰ ਦੱਸਿਆ, ‘‘ਇਹੀ ਕੁਝ ਸੰਘ ਕਰ ਰਿਹਾ ਹੈ। ਭਾਵੇਂ ਸੰਘ ਨੇ ਚੁਣੌਤੀਆਂ ਅਤੇ ਕਈ ਤੂਫਾਨਾਂ ਦਾ ਸਾਹਮਣਾ ਕਰਦੇ ਹੋਏ 100 ਸਾਲ ਪੂਰੇ ਕਰ ਲਏ ਹਨ, ਪਰ ਇਹ ਆਤਮ-ਮੰਥਨ ਕਰਨ ਦਾ ਸਮਾਂ ਹੈ ਕਿ ਪੂਰੇ ਸਮਾਜ ਨੂੰ ਇਕਜੁੱਟ ਕਰਨ ਦੇ ਕੰਮ ਵਿੱਚ ਇੰਨਾ ਸਮਾਂ ਕਿਉਂ ਲੱਗਾ।’’ ਭਾਗਵਤ ਨੇ ਕਿਹਾ ਕਿ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਭਾਰਤ ਉੱਭਰਦਾ ਹੈ, ਤਾਂ ਵਿਸ਼ਵਵਿਆਪੀ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ, ਟਕਰਾਅ ਘੱਟ ਜਾਂਦੇ ਹਨ, ਅਤੇ ਸ਼ਾਂਤੀ ਕਾਇਮ ਹੁੰਦੀ ਹੈ। ਉਨ੍ਹਾਂ ਕਿਹਾ, ‘‘ਇਹ ਇਤਿਹਾਸ ਵਿੱਚ ਦਰਜ ਹੈ, ਅਤੇ ਸਾਨੂੰ ਇਸ ਨੂੰ ਦੁਬਾਰਾ ਬਣਾਉਣਾ ਚਾਹੀਦਾ ਹੈ। ਇਹ ਸਮੇਂ ਦੀ ਲੋੜ ਹੈ। ਮੌਜੂਦਾ ਵਿਸ਼ਵਵਿਆਪੀ ਹਾਲਾਤ ਭਾਰਤ ਤੋਂ ਇਸ ਦੀ ਮੰਗ ਕਰਦੀ ਹੈ। ਅਤੇ ਇਹੀ ਕਾਰਨ ਹੈ ਕਿ ਸੰਘ ਦੇ ਵਲੰਟੀਅਰ ਪਹਿਲੇ ਦਿਨ ਤੋਂ ਹੀ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਦ੍ਰਿੜ ਇਰਾਦੇ ਨਾਲ ਕੰਮ ਕਰ ਰਹੇ ਹਨ।’’
ਆਲਮੀ ਪੱਧਰ ’ਤੇ ਭਾਰਤ ਦੇ ਵਧਦੇ ਕੱਦ ਨੂੰ ਉਜਾਗਰ ਕਰਦੇ ਹੋਏ ਭਾਗਵਤ ਨੇ ਕਿਹਾ, ‘‘ਪ੍ਰਧਾਨ ਮੰਤਰੀ (ਮੋਦੀ) ਨੂੰ ਵਿਸ਼ਵ ਪੱਧਰ ’ਤੇ ਪੂਰੇ ਧਿਆਨ ਨਾਲ ਕਿਉਂ ਸੁਣਿਆ ਜਾ ਰਿਹਾ ਹੈ? ਉਨ੍ਹਾਂ ਨੂੰ ਇਸ ਲਈ ਸੁਣਿਆ ਜਾ ਰਿਹਾ ਹੈ ਕਿਉਂਕਿ ਭਾਰਤ ਦੀ ਤਾਕਤ ਹੁਣ ਉਨ੍ਹਾਂ ਥਾਵਾਂ ’ਤੇ ਜੱਗ ਜ਼ਾਹਿਰ ਹੋਣ ਲੱਗੀ ਹੈ ਜਿੱਥੇ ਇਸ ਨੂੰ ਸਹੀ ਢੰਗ ਨਾਲ ਹੋਣਾ ਚਾਹੀਦਾ ਹੈ। ਅਤੇ ਇਸ ਨੇ ਦੁਨੀਆ ਨੂੰ ਨੋਟਿਸ ਲੈਣ ਲਈ ਮਜਬੂਰ ਕਰ ਦਿੱਤਾ ਹੈ।’’ ਆਰਐੱਸਐੱਸ ਦੇ ਬਾਨੀ ਡਾ. ਕੇਸ਼ਵ ਬਲੀਰਾਮ ਹੇਡਗੇਵਾਰ, ਜਿਨ੍ਹਾਂ ਨੇ 1925 ਵਿੱਚ ਨਾਗਪੁਰ ਵਿੱਚ ਹਿੰਦੂਤਵ ਸੰਗਠਨ ਦੀ ਸਥਾਪਨਾ ਕੀਤੀ ਸੀ, ਵੱਲੋਂ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਹੋਏ ਭਾਗਵਤ ਨੇ ਯਾਦ ਕੀਤਾ ਕਿ ਸੰਘ ਦੇ ਵਲੰਟੀਅਰਾਂ ਨੇ ਕਈ ਮੁਸ਼ਕਲਾਂ ਅਤੇ ਚੁਣੌਤੀਆਂ ਦੇ ਵਿਚਕਾਰ ਉਨ੍ਹਾਂ ਨੂੰ ਦਿੱਤੇ ਗਏ ਮਿਸ਼ਨ ਨੂੰ ਪ੍ਰਾਪਤ ਕਰਨ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਸੀ।
