ਸ੍ਰੀਨਗਰ, 29 ਮਈ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਨੇ ਇੱਕ ਗ਼ੈਰ-ਸਥਾਨਕ ਕਾਮੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਕਾਮੇ ਦੀ ਪਛਾਣ ਦੀਪੂ ਵਾਸੀ ਊਧਮਪੁਰ ਵਜੋਂ ਹੋਈ ਹੈ, ਜੋ ਜੰਗਲਾਤ ਮੰਡੀ ਨੇੜੇ ਲੱਗੀ ਪ੍ਰਾਈਵੇਟ ਸਰਕਸ ਵਿੱਚ ਕੰਮ ਕਰਦਾ ਸੀ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਕੀਤਾ ਕਿ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। -ਪੀਟੀਆਈ