DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੋਟਰਾਂ ਦੇ ਨਾਂ ਕੱਟਣ ਖ਼ਿਲਾਫ਼ ਮੁੜ ਅਦਾਲਤ ਜਾਵਾਂਗੇ: Mamata Banerjee

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੋਟਰ ਸੂਚੀ ’ਚੋਂ ਨਾਂ ਹਟਾਉਣ ਕਾਰਨ ਅੱਜ ਭਾਜਪਾ ਤੇ ਚੋਣ ਕਮਿਸ਼ਨ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੋਟਰ ਸੂਚੀ ’ਚੋਂ ਵੋਟਰਾਂ ਦੇ ਨਾਂ ਕੱਟਣ ਖ਼ਿਲਾਫ਼ ਮੁੜ ਅਦਾਲਤ ਦਾ...

  • fb
  • twitter
  • whatsapp
  • whatsapp
Advertisement

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੋਟਰ ਸੂਚੀ ’ਚੋਂ ਨਾਂ ਹਟਾਉਣ ਕਾਰਨ ਅੱਜ ਭਾਜਪਾ ਤੇ ਚੋਣ ਕਮਿਸ਼ਨ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੋਟਰ ਸੂਚੀ ’ਚੋਂ ਵੋਟਰਾਂ ਦੇ ਨਾਂ ਕੱਟਣ ਖ਼ਿਲਾਫ਼ ਮੁੜ ਅਦਾਲਤ ਦਾ ਰੁਖ਼ ਕਰੇਗੀ। ਮਮਤਾ ਬੈਨਰਜੀ ਨੇ ਇਹ ਟਿੱਪਣੀ ਐੱਸ ਆਈ ਆਰ ਮੁਕੰਮਲ ਹੋਣ ’ਤੇ ਤਕਰੀਬਨ 91 ਲੱਖ ਵੋਟਰਾਂ ਦੇ ਨਾਂ ਹਟਾਏ ਜਾਣ ਮਗਰੋਂ ਕੀਤੀ ਹੈ।

ਉਨ੍ਹਾਂ ਮੁੱਖ ਵਿਰੋਧੀ ਪਾਰਟੀ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘‘ਵੋਟਰ ਸੂਚੀ ’ਚੋਂ ਲੋਕਾਂ ਦੇ ਨਾਂ ਹਟਾ ਕੇ ਤੁਸੀਂ ਤ੍ਰਿਣਮੂਲ ਕਾਂਗਰਸ ਨੂੰ ਨਹੀਂ ਹਰਾ ਸਕੋਗੇ। ਨਾਂ ਹਟਾਉਣ ਖ਼ਿਲਾਫ਼ ਅਸੀਂ ਮੁੜ ਅਦਾਲਤ ਜਾਵਾਂਗੇ।’’ ਮਮਤਾ ਬੈਨਰਜੀ ਨੇ ਲੰਘੀ ਫਰਵਰੀ ’ਚ ਸੁਪਰੀਮ ਕੋਰਟ ’ਚ ਦਲੀਲਾਂ ਦਿੱਤੀਆਂ ਸਨ ਜਿਸ ’ਚ ਉਨ੍ਹਾਂ ਐੱਸ ਆਈ ਆਰ ’ਚ ਦਖ਼ਲ ਦੇਣ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟੀ ਐੱਮ ਸੀ ਮੁਖੀ ਨੇ ਭਾਜਪਾ ’ਤੇ ਵੋਟਰ ਸੂਚੀਆਂ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਅਤੇ ਵੋਟਰਾਂ ਨੂੰ ਲੁਭਾਉਣ ਲਈ ਪੈਸਿਆਂ ਦੀ ਪੇਸ਼ਕਸ਼ ਕਰਨ ਦਾ ਦੋਸ਼ ਵੀ ਲਾਇਆ।

Advertisement

ਮਮਤਾ ਬੈਨਰਜੀ ਨੇ ਨਾਮਜ਼ਦਗੀ ਭਰੀ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਵਾਨੀਪੁਰ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ਤੋਂ ਮਾਰਚ ਕੀਤਾ ਅਤੇ ਇਸ ਚੋਣ ਹਲਕੇ ਨੂੰ ਧਰੁਵੀਕਰਨ ਦੀ ਲਪੇਟ ’ਚ ਆਏ ‘ਮਿਨੀ ਇੰਡੀਆ’ ਵਜੋਂ ਪੇਸ਼ ਕੀਤਾ। ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਉਨ੍ਹਾਂ ਕਿਹਾ, ‘‘ਮੇਰਾ ਜਨਮ ਅਤੇ ਪਾਲਣ-ਪੋਸ਼ਣ ਇੱਥੇ ਭਵਾਨੀਪੁਰ ਵਿੱਚ ਹੀ ਹੋਇਆ ਹੈ। ਮੈਂ ਸਾਲ ਦੇ 365 ਦਿਨ ਇੱਥੇ ਹੀ ਰਹਿੰਦੀ ਹਾਂ। ਮੇਰੀ ਜ਼ਿੰਦਗੀ ਦਾ ਸਭ ਕੁਝ ਭਵਾਨੀਪੁਰ ਦੇ ਆਲੇ-ਦੁਆਲੇ ਘੁੰਮਦਾ ਹੈ। ਮੇਰੀ ਜ਼ਿੰਦਗੀ ਦੀ ਹਰ ਸ਼ੁਰੂਆਤ ਇੱਥੋਂ ਹੋਈ। ਮੈਂ ਭਵਾਨੀਪੁਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਅਤੇ ਉਨ੍ਹਾਂ ਨੂੰ ਸਲਾਮ ਕਰਦੀ ਹਾਂ।’’ ਉਨ੍ਹਾਂ ਪੂਰੇ ਬੰਗਾਲ ਦੇ ਵੋਟਰਾਂ ਤੋਂ ਤ੍ਰਿਣਮੂਲ ਕਾਂਗਰਸ ਲਈ ਸਮਰਥਨ ਮੰਗਿਆ।

Advertisement
Advertisement
×