ਏਮਜ਼ ਦੀ ਬਜਾਏ ਨਿੱਜੀ ਹਸਪਤਾਲ ’ਚ ਕਿਉਂ ਭਰਤੀ ਹੋਏ ਸ਼ਾਹ?: ਥਰੂਰ

ਏਮਜ਼ ਦੀ ਬਜਾਏ ਨਿੱਜੀ ਹਸਪਤਾਲ ’ਚ ਕਿਉਂ ਭਰਤੀ ਹੋਏ ਸ਼ਾਹ?: ਥਰੂਰ

ਨਵੀਂ ਦਿੱਲੀ, 3 ਅਗਸਤ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਸਰਕਾਰੀ ਅਦਾਰਿਆਂ ਨੂੰ ‘ਸ਼ਕਤੀਸ਼ਾਲੀ ਲੋਕਾਂ ਦੀ ਸਰਪ੍ਰਸਤੀ’ ਮਿਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਊਹ ਹੈਰਾਨ ਹਨ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ, ਜੋ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਨੇ ਏਮਜ਼ ਵਿਚ ਭਰਤੀ ਹੋਣ ਦੀ ਬਜਾਏ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੋਣ ਨੂੰ ਤਰਜੀਹ ਕਿਉਂ ਦਿੱਤੀ। ਸ਼ਾਹ ਨੇ ਐਤਵਾਰ ਨੂੰ ਕਿਹਾ ਸੀ ਕਿ ਊਨ੍ਹਾਂ ਦਾ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਡਾਕਟਰਾਂ ਦੀ ਸਲਾਹ ਮਗਰੋਂ ਊਹ ਹਸਪਤਾਲ ਦਾਖ਼ਲ ਹੋਏ ਹਨ। ਭਾਵੇਂ ਇਹ ਅਧਿਕਾਰਤ ਤੌਰ ’ਤੇ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਸ਼ਾਹ ਕਿੱਥੇ ਦਾਖ਼ਲ ਹਨ, ਪ੍ਰੰਤੂ ਅਧਿਕਾਰੀਆਂ ਨੇ ਨਿੱਜੀ ਤੌਰ ’ਤੇ ਦੱਸਿਆ ਕਿ ਊਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਅੱਜ ਟਵੀਟ ਕੀਤਾ, ‘‘ਹੈਰਾਨੀ ਦੀ ਗੱਲ ਹੈ ਕਿ ਸਾਡੇ ਗ੍ਰਹਿ ਮੰਤਰੀ, ਜਦੋਂ ਬਿਮਾਰ ਹੋਏ ਤਾਂ ਊਨ੍ਹਾਂ ਏਮਜ਼ ਵਿੱਚ ਭਰਤੀ ਹੋਣ ਦੀ ਬਜਾਏ ਗੁਆਂਢੀ ਸੂਬੇ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਹੋਣਾ ਚੁਣਿਆ।’’ ਊਨ੍ਹਾਂ ਅੱਗੇ ਲਿਖਿਆ, ‘‘ਸਰਕਾਰੀ ਅਦਾਰਿਆਂ ਨੇ ਜੇਕਰ ਲੋਕਾਂ ਦਾ ਭਰੋਸਾ ਜਿੱਤਣਾ ਹੈ ਤਾਂ ਊਨ੍ਹਾਂ ਨੂੰ ਸ਼ਕਤੀਸ਼ਾਲੀ ਲੋਕਾਂ ਦੀ ਸਰਪ੍ਰਸਤੀ ਦੀ ਲੋੜ ਹੈ।’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All