DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਰੀਆਂ ਦਵਾਈਆਂ ਦਾ Trade Margin ਸੀਮਤ ਕਿਉਂ ਨਹੀਂ ਕਰ ਸਕਦੇ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੈਂਸਰ ਵਿਰੋਧੀ ਦਵਾਈਆਂ ਦੇ ਟਰੇਡ ਮਾਰਜਿਨ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਚੂਨ ਮੁੱਲ (ਐੱਮ ਆਰ ਪੀ) ਦੇ 30 ਫ਼ੀਸਦੀ ਤੱਕ ਸੀਮਤ ਕਰਨ ਬਾਰੇ ਕੇਂਦਰ ਦਾ ਜਵਾਬ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਸਿਖਰਲੀ ਅਦਾਲਤ...

  • fb
  • twitter
  • whatsapp
  • whatsapp
Advertisement

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੈਂਸਰ ਵਿਰੋਧੀ ਦਵਾਈਆਂ ਦੇ ਟਰੇਡ ਮਾਰਜਿਨ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਚੂਨ ਮੁੱਲ (ਐੱਮ ਆਰ ਪੀ) ਦੇ 30 ਫ਼ੀਸਦੀ ਤੱਕ ਸੀਮਤ ਕਰਨ ਬਾਰੇ ਕੇਂਦਰ ਦਾ ਜਵਾਬ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਸਿਖਰਲੀ ਅਦਾਲਤ ਨੇ ਸਵਾਲ ਕੀਤਾ ਕਿ ਸਰਕਾਰ ਹੋਰ ਦਵਾਈਆਂ ਦੇ ਟਰੇਡ ਮਾਰਜਿਨ ਨੂੰ ਸੀਮਤ ਕਿਉਂ ਨਹੀਂ ਕਰ ਸਕਦੀ। ਕੇਂਦਰ ਸਰਕਾਰ ਜਿਸ ਨੂੰ ਹਸਪਤਾਲਾਂ ਵੱਲੋਂ ਕੈਂਸਰ ਦੀਆਂ ਦਵਾਈਆਂ ’ਤੇ ਭਾਰੀ ਮੁਨਾਫਾ ਵਸੂਲਣ ਲਈ ਪਹਿਲਾਂ ਵੀ ਸਿਖਰਲੀ ਅਦਾਲਤ ਵੱਲੋਂ ਗੰਭੀਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਨੇ ਕਿਹਾ ਕਿ ਸਰਕਾਰ ਨੇ ਕੈਂਸਰ ਵਿਰੋਧੀ ਦਵਾਈਆਂ ’ਤੇ ਟਰੇਡ ਮਾਰਜਿਨ ਨੂੰ ਐੱਮ ਆਰ ਪੀ ਦੇ 30 ਫ਼ੀਸਦੀ ’ਤੇ ਸੀਮਤ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਨਾਲ ਮਰੀਜ਼ਾਂ ਨੂੰ ਸਾਲਾਨਾ ਲਗਪਗ 2,500 ਕਰੋੜ ਰੁਪਏ ਦੀ ਬੱਚਤ ਹੋਣ ਦੀ ਆਸ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਕੇਂਦਰ ਦਾ ਜਵਾਬ ਅਧੂਰਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਬਾਜ਼ਾਰ ਵਿੱਚ ਇੱਕ ਸਿੰਗਲ ਸਲਾਈਨ ਡਰਿੱਪ (ਗਲੂਕੋਜ਼ ਦੀ ਬੋਤਲ) 270 ਰੁਪਏ ਵਿੱਚ ਵੇਚੀ ਜਾ ਰਹੀ ਹੈ ਜਦਕਿ ਉਸ ਦੀ ਅਸਲ ਲਾਗਤ 11 ਰੁਪਏ ਹੈ।

Advertisement
Advertisement
×