DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਕਣਕ ਦੀ ਖ਼ਰੀਦ ਨੇ ਜ਼ੋਰ ਫੜਿਆ, ਚੁਕਾਈ ਸੁਸਤ

ਇੱਕੋ ਦਿਨ ’ਚ 10.66 ਲੱਖ ਟਨ ਕਣਕ ਦੀ ਖ਼ਰੀਦ; ਪ੍ਰਾਈਵੇਟ ਖ਼ਰੀਦਦਾਰ ਨਹੀਂ ਲੈ ਰਹੇ ਦਿਲਚਸਪੀ

  • fb
  • twitter
  • whatsapp
  • whatsapp
featured-img featured-img
ਬਠਿੰਡਾ ਜ਼ਿਲ੍ਹੇ ਦੀ ਦਿਓਣ ਮੰਡੀ ਵਿੱਚ ਵਿਕਣ ਆਈ ਕਣਕ ਦੀਆਂ ਲੱਗੀਆਂ ਢੇਰੀਆਂ। -ਫੋਟੋ: ਪਵਨ ਸ਼ਰਮਾ
Advertisement

ਕੇਂਦਰ ਸਰਕਾਰ ਵੱਲੋਂ ਸਾਲ 2026-27 ਲਈ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਮਗਰੋਂ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨੇ ਜ਼ੋਰ ਫੜ ਲਿਆ ਹੈ। ਅੱਜ ਸੂਬੇ ਦੀਆਂ ਮੰਡੀਆਂ ’ਚ 10.66 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜੋ ਸੀਜ਼ਨ ਦੌਰਾਨ ਇੱਕ ਦਿਨ ਵਿੱਚ ਹੋਈ ਹੁਣ ਤੱਕ ਦੀ ਸਭ ਤੋਂ ਵੱਧ ਖ਼ਰੀਦ ਹੈ; ਹਾਲਾਂਕਿ ਖ਼ਰੀਦੀ ਗਈ ਫ਼ਸਲ ਮੰਡੀਆਂ ’ਚੋਂ ਚੁੱਕਣ ਦਾ ਕੰਮ (ਲਿਫਟਿੰਗ) ਹਾਲੇ ਵੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 28.31 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ’ਚੋਂ ਇਕੱਲੇ ਅੱਜ ਦੇ ਦਿਨ ਹੀ 10.72 ਲੱਖ ਟਨ ਫ਼ਸਲ ਮੰਡੀਆਂ ’ਚ ਪਹੁੰਚੀ ਹੈ। ਹੁਣ ਤੱਕ ਹੋਈ ਕੁੱਲ ਖ਼ਰੀਦ 23.83 ਲੱਖ ਟਨ ਤੱਕ ਪਹੁੰਚ ਗਈ ਹੈ। ਇਸ ਵਾਰ ਪ੍ਰਾਈਵੇਟ ਖ਼ਰੀਦਦਾਰ ਮੰਡੀਆਂ ’ਚ ਬਹੁਤੇ ਸਰਗਰਮ ਨਜ਼ਰ ਨਹੀਂ ਆ ਰਹੇ। ਅੱਜ ਹੋਈ 10.66 ਲੱਖ ਟਨ ਦੀ ਖ਼ਰੀਦ ’ਚੋਂ ਪ੍ਰਾਈਵੇਟ ਖ਼ਰੀਦਦਾਰਾਂ ਨੇ ਮਹਿਜ਼ 457 ਟਨ ਕਣਕ ਹੀ ਖ਼ਰੀਦੀ ਹੈ। ਲਿਫਟਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ਼ 1.36 ਲੱਖ ਟਨ ਕਣਕ ਹੀ ਚੁੱਕੀ ਗਈ ਹੈ, ਜਿਸ ’ਚੋਂ 76,928 ਟਨ ਦੀ ਲਿਫਟਿੰਗ ਅੱਜ ਹੋਈ ਹੈ।

Advertisement

ਮਾਰਕਫੈੱਡ 6.16 ਲੱਖ ਟਨ ਦੀ ਖ਼ਰੀਦ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਪਨਗ੍ਰੇਨ (ਨਾਨ ਡੀ ਸੀ ਪੀ) ਨੇ 5.89 ਲੱਖ ਟਨ, ਪਨਸਪ ਨੇ 5.16 ਲੱਖ ਟਨ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 3.76 ਲੱਖ ਟਨ, ਪਨਗ੍ਰੇਨ (ਡੀ ਸੀ ਪੀ) ਨੇ 2.65 ਲੱਖ ਟਨ ਅਤੇ ਐੱਫ ਸੀ ਆਈ ਨੇ 15,139 ਟਨ ਕਣਕ ਖ਼ਰੀਦੀ ਹੈ।

Advertisement

ਸੂਬੇ ਵਿੱਚ ਮੌਸਮ ਸਾਫ਼ ਹੋਣ ਕਰ ਕੇ ਕਣਕ ਦੀ ਵਾਢੀ ਨੇ ਵੀ ਜ਼ੋਰ ਫੜ ਲਿਆ ਹੈ। ਵੱਡੀ ਗਿਣਤੀ ਕਿਸਾਨ ਖੇਤਾਂ ’ਚੋਂ ਫ਼ਸਲ ਦੀ ਵਾਢੀ ਕਰ ਕੇ ਮੰਡੀਆਂ ’ਚ ਪਹੁੰਚ ਰਹੇ ਹਨ।

ਪਟਿਆਲਾ ’ਚ ਸਭ ਤੋਂ ਵੱਧ, ਪਠਾਨਕੋਟ ’ਚ ਸਭ ਤੋਂ ਘੱਟ ਖ਼ਰੀਦ

ਪਟਿਆਲਾ ਦੀਆਂ ਮੰਡੀਆਂ ਵਿੱਚ ਸਭ ਤੋਂ ਵੱਧ 3.06 ਲੱਖ ਟਨ ਕਣਕ ਖ਼ਰੀਦੀ ਗਈ ਹੈ। ਇਸ ਦੇ ਉਲਟ ਪਠਾਨਕੋਟ ਵਿੱਚ ਸਭ ਤੋਂ ਘੱਟ 3,285 ਟਨ ਖ਼ਰੀਦ ਦਰਜ ਕੀਤੀ ਗਈ। ਹੋਰਨਾਂ ਜ਼ਿਲ੍ਹਿਆਂ ਵਿੱਚੋਂ ਸੰਗਰੂਰ 2.51 ਲੱਖ ਟਨ, ਫਿਰੋਜ਼ਪੁਰ 2.05 ਲੱਖ ਟਨ, ਤਰਨ ਤਾਰਨ 1.79 ਲੱਖ ਟਨ, ਮਾਨਸਾ 1.45 ਲੱਖ ਟਨ, ਬਠਿੰਡਾ 1.33 ਲੱਖ ਟਨ ਅਤੇ ਮੋਗਾ 1.14 ਲੱਖ ਟਨ ਨਾਲ ਮੋਹਰੀ ਰਹੇ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ 95,126 ਟਨ, ਬਰਨਾਲਾ ਵਿੱਚ 94,265 ਟਨ, ਫਰੀਦਕੋਟ ਵਿੱਚ 89,950 ਟਨ, ਅੰਮ੍ਰਿਤਸਰ ਵਿੱਚ 84,528 ਟਨ, ਲੁਧਿਆਣਾ ਪੂਰਬੀ ’ਚ 81,377 ਟਨ, ਲੁਧਿਆਣਾ ਪੱਛਮੀ ’ਚ 79,262 ਟਨ, ਕਪੂਰਥਲਾ ’ਚ 79,596 ਟਨ, ਫਤਹਿਗੜ੍ਹ ਸਾਹਿਬ ’ਚ 60,055 ਟਨ, ਮੁਹਾਲੀ ’ਚ 57,166 ਟਨ, ਜਲੰਧਰ ’ਚ 48,793 ਟਨ, ਰੂਪਨਗਰ ’ਚ 41,095 ਟਨ, ਮਾਲੇਰਕੋਟਲਾ ’ਚ 40,908 ਟਨ, ਗੁਰਦਾਸਪੁਰ ’ਚ 30,883 ਟਨ, ਨਵਾਂ ਸ਼ਹਿਰ ’ਚ 28,299 ਟਨ ਤੇ ਹੁਸ਼ਿਆਰਪੁਰ ’ਚ 26,309 ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।

Advertisement
×